ਨਾਭਾ 25ਜਨਵਰੀ (ਸੁਨੀਤਾ ਰਾਣੀ) ਨਗਰ ਕੌਸਲ ਚੋਣਾ ਦਾ ਮਾਹੌਲ ਦਿਨ ਪ੍ਰਤੀ ਦਿਨ ਭੱਖਦਾ ਜਾ ਰਿਹਾ ਹੈ । ਆਮ ਆਦਮੀ ਪਾਰਟੀ ਨੇ ਸਾਰੀਆ ਪਾਰਟੀਆ ਤੋ ਪਹਿਲਾ 23 ਵਾਰਡਾਂ ਵਿੱਚੋਂ 17 ਵਾਰਡਾਂ ਦੇ ਉਮੀਦਵਾਰਾ ਦੀ ਪਹਿਲੀ ਲਿਸਟ ਜਾਰੀ ਕਰਕੇ ਬਾਕੀ ਪਾਰਟੀਆ ਨੂੰ ਪਿੱਛੇ ਛੱਡ ਦਿੱਤਾ ਹੈ । ਕਿਉਂਕਿ ਕਾਂਗਰਸ ਪਾਰਟੀ ਦਾ ਨਾਭਾ ਨਗਰ ਕੌਸਲ ਦੀਆ ਟਿਕਟਾਂ ਨੂੰ ਲੈ ਕੇ ਕਾਟੋ ਕਲੇਸ਼ ਲਗਾਤਾਰ ਜਾਰੀ ਹੈ । ਅਕਾਲੀ ਦਲ ਤੇ ਬੀ ਜੇ ਪੀ ਟਿਕਟਾ ਦੀ ਵੰਡ ਤੇ ਗਰਾਉਡ ਪੱਧਰ ਦੀਆ ਗਤੀਵਿਧੀਆ ਵਿੱਚ ਨਾਂ-ਮਾਤਰ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਵੱਲੋ ਨਗਰ ਕੌਸਲ ਨਾਭਾ ਚੋਣਾ ਲਈ ਐਲਾਨੇ ਉਮੀਦਵਾਰਾ ਦੀ ਲਿਸਟ ਵਿੱਚ ਸਰਨਜੀਤ ਸਿੰਘ 02 , ਜਸਵਿੰਦਰ ਸਿੰਘ ਲੱਖੀ ਵਾਰਡ 03 , ਸਤਵੰਤ ਸਿੰਘ ਵਾਰਡ 04 , ਕਰਮਜੀਤ ਸਿੰਘ ਸੋਮਲ ਵਾਰਡ 06 , ਸਿਮਰਨ ਵਰਮਾ ਵਾਰਡ 07 , ਅਸ਼ੋਕ ਅਰੋੜਾ ਵਾਰਡ 08 , ਰਜਨੀ ਰਾਣੀ ਵਾਰਡ 09 , ਡਾ ਗੀਤਾ ਡੱਲਾ ਵਾਰਡ 11 , ਗਗਨਦੀਪ ਕੌਰ ਵਾਰਡ 13 , ਮਹਿੰਦਰਪਾਲ ਜਿੰਦੀ ਵਾਰਡ 14 , ਰੇਖਾ ਠਾਕੁਰ ਵਾਰਡ 15 , ਨੀਰਜ ਕੁਮਾਰ ਵਾਰਡ 16 , ਕਿਰਨ ਵਾਰਡ 17 , ਰਮੇਸ਼ ਕੁਮਾਰ ਬਿੰਦਰਾ ਵਾਰਡ 18 , ਰਾਜੇਸ ਗਰਗ ਵਾਰਡ 20 , ਅਮਰਜੀਤ ਰਾਣੀ ਵਾਰਡ 21 , ਲਲਿਤ ਕੁਮਾਰ ਵਾਰਡ 22 ਦੇ ਨਾਮ ਸ਼ਾਮਿਲ ਹਨ । ਲਗਭਗ ਹਰੇਕ ਵਾਰਡ ਵਿੱਚ ਆਮ ਆਦਮੀ ਪਾਰਟੀ ਪ੍ਰਤੀ ਨਾਭਾ ਨਿਵਾਸੀਆ ਦਾ ਝੁਕਾਅ ਵੇਖਣ ਨੂੰ ਮਿਲ ਰਿਹਾ ਹੈ । ਨਗਰ ਕੌਸਲ ਨਾਭਾ ਵਿੱਚ ਹੋਏ ਭ੍ਰਿਸਟਾਚਾਰ ਨੂੰ ਆਮ ਆਦਮੀ ਪਾਰਟੀ ਮੁੱਖ ਮੁੱਦਾ ਬਣਾ ਰਹੀ ਹੈ , ਜਿਸ ਕਰਕੇ ਕਾਂਗਰਸ ਕਾਫ਼ੀ ਘਿਰੀ ਨਜ਼ਰ ਆ ਰਹੀ ਹੈ । ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਆਏ ਰਮੇਸ਼ ਸਿੰਗਲਾ ਸਾਬਕਾ ਐਮ ਐਲ ਏ ਨਾਭਾ ਤੇ ਜਸਦੀਪ ਨਿੱਕੂ ਹੋਰਾ ਦਾ ਨਾਭਾ ਸ਼ਹਿਰ ਵਿੱਚ ਕਾਫ਼ੀ ਅਧਾਰ ਜਿਸ ਦਾ ਨੁਕਸਾਨ ਕਾਂਗਰਸ ਨੂੰ ਹੁੰਦਾ ਦਿਖਾਈ ਦੇ ਰਿਹਾ ਹੈ ।ਗੁਰਦੇਵ ਸਿੰਘ ਦੇਵ ਮਾਨ ਸਾ ਹਲਕਾ ਇੰਚਾਰਜ ਵਿਧਾਨ ਸਭਾ ਨਾਭਾ ਜੋ ਕਿ 2017 ਵਿੱਚ ਆਮ ਆਦਮੀ ਪਾਰਟੀ ਤੋ ਐਮ ਐਲ ਏ ਦੀ ਚੋਣ ਲੜ ਕੇ 42, 000 ਵੋਟਾ ਲੈ ਕੇ ਦੂਜੇ ਸਥਾਨ ਤੇ ਰਹੇ ਸਨ , ਹਾਰਨ ਤੋ ਬਾਅਦ ਪਿਛਲੇ 4 ਸਾਲਾ ਤੋ ਲਗਾਤਾਰ ਨਾਭਾ ਦੀਆ ਸਮੱਸਿਆਵਾ ਨੂੰ ਉਭਾਰਨ ਵਿੱਚ ਇਕੱਲੇ ਵਿਰੋਧੀ ਧਿਰ ਦੀ ਜ਼ੁੰਮੇਵਾਰੀ ਨਿਭਾ ਰਹੇ ਹਨ , ਇਸ ਗੱਲ ਦੀ ਚਰਚਾ ਵੀ ਆਮ ਹੈ ਕਿ ਦੇਵ ਮਾਨ ਦੀ ਕੀਤੀ ਸਖ਼ਤ ਮਿਹਨਤ ਨਗਰ ਕੌਸਲ ਚੋਣਾ ਵਿੱਚ ਜ਼ਰੂਰ ਰੰਗ ਲਿਆਵੇਗੀ । ਅਗਰ ਲੋਕਾ ਦੀ ਰਾਏ ਸੁਮਾਰੀ ਤੇ ਨਜ਼ਰ ਮਾਰੀਏ ਤਾ ਨਗਰ ਕੌਸਲ ਚੋਣਾ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਫਸਵੀ ਟੱਕਰ ਦਿਖਾਈ ਦੇ ਰਹੀ ਹੈ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment