ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ਤੇ ਥਾਣਾ ਕੋਤਵਾਲੀ ਮੁਖੀ ਮੈਡਮ ਰਾਜਵਿੰਦਰ ਕੌਰ, ਅਕਾਲੀ ਦਲ ਸੁਤੰਤਰ ਦੇ ਆਗੂਆਂ ਨਾਲ ਗੱਲ ਕਰਦੇ ਹੋਏ
ਨਾਭਾ 25 ਜ਼ਨਵਰੀ (ਸੁਨੀਤਾ ਰਾਣੀ )ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਪ੍ਹੈਸ ਨੂੰ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ਨਾਭਾ ਪਟਿਅਾਲਾ ਰੋੜ ਪਿੰਡ ਰੱਖੜਾ ਵਿਖੇ ਰੱਖੜਾ ਸੂਗਰ ਮਿੱਲ ਚਾਲੂ ਕਰਵਾੳੁਣ ਸਬੰਧੀ ਪੰਜਾਬ ਸਰਕਾਰ ਖਿਲਾਫ 33 ਦਿਨ ਦੇ ਕਰੀਬ 2 ਸਾਲ ਪਹਿਲਾਂ ਰੋਸ਼ ਧਰਨਾ ਲਗਾੲਿਅਾ ਸੀ। ੳੁਹਨਾਂ ਕਿਹਾ ਕਿ ਵਿਧਾਨ ਸਭਾ ਵਿੱਚ ਸਮਾਣਾ ਤੋਂ ਵਿਧਾੲਿਕ ਰਾਜਿੰਦਰ ਸਿੰਘ ਨੇ ਸੂਗਰ ਮਿੱਲ ਚਲਾੳੁਣ ਲੲੀ ਮੁੱਦਾ ੳੁਠਾੲਿਅਾ ਸੀ ਜ਼ੋ ੲਿੱਕ ਸਹੀ ਕਦਮ ਸੀ। ਜਿਸ ਨਾਲ ਨੌਜਵਾਨਾਂ ਨੂੰ ਰੋਜਗਾਰ ਮਿਲਣਾ ਸੀ ਅਤੇ ੳੁਹਨਾ ਕਿਹਾ ਕਿ ਰੱਖੜਾ ਸੂਗਰ ਮਿੱਲ ਪਿੱਛਲੇ ਕੲੀ ਸਾਲਾਂ ਤੋਂ ਬੰਦ ਪੲੀ ਹੈ।ਜਿਸ ਨਾਲ ਜਿਲ੍ਹਾ ਪਟਿਅਾਲਾ ਤੋਂ ੲਿਲਾਵਾ ਅਾਸ ਪਾਸ ਦੇ ਕੲੀ ਜਿਲ੍ਹਿਅਾਂ ਦੇ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਪਰੰਤੂ ਪੰਜਾਬ ਸਰਕਾਰ ਦੀ ਨਲਾੲਿਕੀ ਕਾਰਨ ੲਿਹ ਰੱਖੜਾ ਸੂਗਰ ਮਿੱਲ ਚਾਲੂ ਨਹੀਂ ਹੋ ਸਕੀ। ਜਿਸ ਨੂੰ ਲੈ ਅਕਾਲੀ ਦਲ ਸੁਤੰਤਰ ਵੱਲੋਂ ਸੂਗਰ ਮਿੱਲ ਚਾਲੂ ਕਰਵਾੳੁਣ ਲੲੀ 26 ਜਨਵਰੀ ਦਿਨ ਮੰਗਲਵਾਰ ਨੂੰ ਪਟਿਅਾਲਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਨੂੰ ਝੰਡਾ ਲਹਿਰਾੳੁਣ ਸਮੇਂ ਯਾਦ ਕਰਵਾਉਣਾ ਸੀ। ਕਿ ਪੰਜਾਬ ਸਰਕਾਰ ਅਾਪਣੇ ਵਾਅਦੇ ਤੋਂ ਮੁੱਕਰ ਚੁੱਕੀ ਹੈ।ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਹਰਕਤ ਵਿੱਚ ਆ ਗਈ ਤਾਂ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖਟੜਾ ਤੇ ਥਾਣਾ ਕੋਤਵਾਲੀ ਮੁਖੀ ਮੈਡਮ ਰਾਜਵਿੰਦਰ ਕੌਰ ਨੇ ਦਲ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਦੇ ਪੂਰਨ ਵਿਸ਼ਵਾਸ ਦਵਾਉਂਦ ਤੇ ਪ੍ਰੋਗਰਾਮ ਨੂੰ ਮੁਲਤਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਮਹਾਰਾਣੀ ਪਰਨੀਤ ਕੌਰ ਦੀ ਡੀਐਸਪੀ ਰਾਜੇਸ਼ ਛਿੱਬਰ ਨਾਲ ਗੱਲਬਾਤ ਹੋਈ ਸੀ ਕਿ ਬਹੁਤ ਜਲਦੀ ਹੀ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਈ ਜਾਵੇਗੀ। ੲਿਸ ਮੌਕੇ ਹਰਬੰਸ ਸਿੰਘ ਖੱਟੜਾ,ਸੁਰਜੀਤ ਸਿੰਘ ਬਾਬਰਪੁਰ,ਸੈਰੀ ਨਾਭਾ, ਕੁਲਵਿੰਦਰ ਬੀਨਾਂਹੇੜੀ, ਹੈਪੀ ਨਾਭਾ, ਪੂਰਨ ਸਿੰਘ ਅਲੌਹਰਾਂ, ਜਗਰੂਪ ਸਿੰਘ ਬੌੜਾਂ, ਗੁਰਤੇਜ਼ ਸਿੰਘ ਕਵੇਲੀ ਅਾਦਿ ਹਾਜ਼ਰ ਸਨ।
No comments:
Post a Comment