ਵਾਈਸ ਚੇਅਰਮੈਨ ਸ ਕੁਲਜੀਤ ਸਿੰਘ ਸਰਹਾਲ ਸਮਾਜ ਸੇਵਕ ਰਾਜ ਕੁਮਾਰ ਆਸ਼ਲ, ਸਰਪੰਚ ਬਿਸ਼ੰਬਰ ਲਾਲ ਅਤੇ ਹੋਰ ਪਿੰਡ ਵਾਸੀ ਉਦਘਾਟਨ ਮੌਕੇ
ਬੰਗਾ 1,ਜਨਵਰੀ( ਮਨਜਿੰਦਰ ਸਿੰਘ ) ਬੰਗਾ ਹਲਕੇ ਦੇ ਪਿੰਡ ਸਰਹਾਲ ਕਾਜੀਆਂ ਵਿਖੇ ਗਰਾਮ ਸੁਵਿਧਾ ਡਿਜੀਟਲ ਸੇਵਾ ਸਰਵਿਸ ਸੈਂਟਰ ਦਾ ਉਦਘਾਟਨ ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਬਲਾਕ ਸੰਮਤੀ ਔੜ ਵੱਲੋਂ ਅੱਜ ਕੀਤਾ ਗਿਆ। ਇਸ ਮੌਕੇ ਵਾਈਸ ਚੇਅਰਮੈਨ ਸਰਹਾਲ ,ਸਮਾਜ ਸੇਵਕ ਰਾਜ ਕੁਮਾਰ ਆਸ਼ਲ ਅਤੇ ਸਰਪੰਚ ਬਿਸ਼ੰਬਰ ਲਾਲ ਨੇ ਸੈਂਟਰ ਦੇ ਉੱਦਮੀ ਬਲਕਾਰ ਸਿੰਘ ਨੂੰ ਵਧਾਈ ਦਿੰਦੇ ਕਿਹਾ ਕਿ ਇਸ ਸੁਵਿਧਾ ਸੈਂਟਰ ਦੇ ਖੁੱਲ੍ਹਣ ਨਾਲ ਸ਼ਹਿਰਾਂ ਵਾਲੀਆਂ ਸਹੂਲਤਾਂ ਪਿੰਡ ਵਿਚ ਮਿਲਣਗੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਦੂਰ ਨਹੀਂ ਜਾਣਾ ਪਵੇਗਾ ।ਇਸ ਮੌਕੇ ਰਣਜੀਤ ਸਿੰਘ ਪੰਚ ,ਅਵਤਾਰ ਸਿੰਘ ਸਾਬਕਾ ਸਰਪੰਚ ,ਗੁਰਪ੍ਰੀਤ ਬਾਗਲਾ ਪੰਚ, ਮਧੂਸੂਦਨ ਨੰਬਰਦਾਰ, ਡਾ ਸ਼ਾਦੀ ਲਾਲ, ਰੂਪ ਲਾਲ ਭਾਟੀਆ ,ਅਵਤਾਰ ਸਿੰਘ ਜੱਸਲ, ਬਲਵਿੰਦਰ ਮਹੇ, ਮੰਗੀ ਲਾਲ ਅਤੇ ਹੋਰ ਪਿੰਡ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
No comments:
Post a Comment