ਬੰਗਾ 17 ਜਨਵਰੀ( ਮਨਜਿੰਦਰ ਸਿੰਘ ) ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪਿੰਡ ਮੰਗੂਵਾਲ ਵਿਚ ਯੂਨੀਅਨ ਦੀ 21 ਮੈਂਬਰੀ ਕਮੇਟੀ ਬਣਾਕੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ।ਇਸ ਕਮੇਟੀ ਵਿਚ ਜਸਕਰਨ ਸਿੰਘ ਨੂੰ ਪ੍ਰਧਾਨ, ਪਰਮਿੰਦਰ ਸਿੰਘ,ਦਲਵੀਰ ਸਿੰਘ ਅਤੇ ਨਿਰਮਲ ਸਿੰਘ ਨੂੰ ਮੀਤ ਪ੍ਰਧਾਨ, ਅਮਨਦੀਪ ਸਿੰਘ ਨੂੰ ਸਕੱਤਰ, ਏਕਰੂਪ ਸਿੰਘ ਨੂੰ ਮੀਤ ਸਕੱਤਰ, ਮਨਜੀਤ ਸਿੰਘ ਨੂੰ ਖਜਾਨਚੀ ਅਤੇ ਬਲਵੀਰ ਸਿੰਘ ਨੂੰ ਮੀਤ ਖਜਾਨਚੀ ਚੁਣਿਆ ਗਿਆ।
ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਯੂਨੀਅਨ ਦੇ ਜਿਲਾ ਸਕੱਤਰ ਤਰਸੇਮ ਸਿੰਘ ਬੈਂਸ ਅਤੇ ਜਸਵੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਵਿਚ ਹੋ ਰਹੀ ਟਰੈਕਟਰ ਪਰੇਡ ਵਿਚ ਸ਼ਾਮਲ ਹੋਣ ਲਈ ਜਿਲੇ ਭਰ ਵਿਚ ਤਿਆਰੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ।ਦਿੱਲੀ ਜਾਣ ਲਈ ਡਿਊਟੀਆਂ ਵੀ ਲਾਈਆਂ ਗਈਆਂ।
No comments:
Post a Comment