ਬੰਗਾ 13ਜਨਵਰੀ( ਮਨਜਿੰਦਰ ਸਿੰਘ) ਅੱਜ ਲੋਹੜੀ ਦੇ ਤਿਉਹਾਰ ਮੌਕੇ ਕਿਸਾਨ ਮਜ਼ਦੂਰ ਮੁਲਾਜ਼ਮ ਨੌਜਵਾਨ ਅਤੇ ਛੋਟੇ ਕਾਰੋਬਾਰੀ ਲੋਕ ਏਕਤਾ ਕਮੇਟੀ ਬੰਗਾ ਦੀ ਅਗਵਾਈ ਵਿੱਚ ਪਿੰਡ ਰਾਏਪੁਰ ਡੱਬਾ ,ਗੁਣਾਚੌਰ ਭਰੋਮਜਾਰਾ, ਪੂਨੀਆ( ਬੰਗਾ)ਵਿਖੇ ਕਿਰਤੀ ਲੋਕਾਂ ਵੱਲੋਂ ਇਕੱਠੇ ਹੋ ਕੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅਗਨੀ ਭੇਟ ਕੀਤਾ ਗਿਆ । ਇਸ ਮੌਕੇ ਤੀਰਥ ਰਾਮ ਰਸੂਲਪੁਰੀ.ਸਤਨਾਮ ਸਿੰਘ ਰਾਏਪੁਰ ਡੱਬਾ.ਪਰਮਜੀਤ ਕੌਰ ਰਾਏਪੁਰ ਡੱਬਾ.ਖੁਸ਼ੀ ਰਾਮ ਗੁਣਾਚੌਰ.ਦੇਵ ਰਾਜ ਗੁਣਾਚੌਰ.ਗੁਰਮੁਖ ਸਿੰਘ ਗੁਣਾਚੌਰ.ਬਾਬੂ ਜੀਤਰਾਮ.ਚਰਨਜੀਤ ਸਿੰਘ ਜੀਂਦੋਵਾਲ.ਨੰਦ ਲਾਲ ਬੰਗਾ.ਗੁਰਪ੍ਰੀਤ ਸਿੰਘ ਪੂਨੀਆ.ਰਾਮ ਸਿੰਘ ਭਰੋ ਮੁਜ਼ਾਹਰਾ.ਮਾਸਟਰ ਗੁਰਨਾਮ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ ।
ਆਗੂ ਬੁਲਾਰਿਆਂ ਨੇ ਕਿਹਾ ਕਿ ਇਹ ਕਾਲੇ ਕਾਨੂੰਨ ਸਮੁੱਚੇ ਕਿਰਤੀ ਕਮਾਊ ਲੋਕਾਂ ਦੇ ਮੌਤ ਦੇ ਵਾਰੰਟ ਹਨ।ਇਸ ਕਰਕੇ ਇਨ੍ਹਾਂ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਅੱਜ ਭਾਰਤ ਪੱਧਰ ਤੇ ਵਿਰੋਧ ਹੋ ਰਿਹਾ ਹੈ।ਭਾਰਤ ਦੀ ਮੋਦੀ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਬਿਨਾਂ ਬਹਿਸ ਕਰਾਏ ਦੋਹਾਂ ਸਦਨਾਂ ਵਿਚ ਸੰਵਿਧਾਨਕ ਮਰਿਆਦਾ ਨੂੰ ਉਲੰਘ ਕੇ ਜਬਰ ਦੇ ਜ਼ੋਰ ਕਾਨੂੰਨੀ ਰੂਪ ਦੇ ਦਿੱਤਾ ਗਿਆ।ਅੱਜ ਦੇ ਇਕੱਠਾਂ ਵਿੱਚ ਐਲਾਨ ਕੀਤਾ ਗਿਆ ਜੇਕਰ ਮੋਦੀ ਸਰਕਾਰ ਨੇ ਜਲਦੀ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿਚ ਪਿੰਡ ਪਿੰਡ ਜਾ ਕੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਵੱਡੀ ਲਾਮਬੰਦੀ ਕਰਕੇ ਵੱਡੀ ਗਿਣਤੀ ਚ ਕਾਫ਼ਲੇ ਦਿੱਲੀ ਵੱਲ ਕੂਚ ਕਰਨਗੇ
No comments:
Post a Comment