Tuesday, January 19, 2021

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬੰਗਾ ਪਹੁੰਚੇ -- ਨਗਰ ਕੌਂਸਲ ਚੋਣਾਂ ਬੰਗਾ ਦੇ ਉਮੀਦਵਾਰਾਂ ਦਾ ਕੀਤਾ ਐਲਾਨ

ਸ. ਸੁਖਬੀਰ ਸਿੰਘ ਬਾਦਲ ਸੰਬੋਧਨ ਕਰਦੇ ਹੋਏ।

ਬੰਗਾ, 19 ਜਨਵਰੀ( ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅੱਜ ਬੰਗਾ ਪਹੁੰਚੇ ਇਸ ਮੌਕੇ ਭਾਰੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ  ਕਿਹਾ ਕਿ ਕੈਪਟਨ ਸਰਕਾਰ ਨੇ ਹੁਣ ਤੱਕ ਪੰਜਾਬ ਦਾ ਉਜਾੜਾ ਹੀ ਕੀਤਾ ਹੈ ਅਤੇ ਇਸ ਰਾਜ ’ਚ ਸਮਾਜ ਦਾ ਹਰ ਵਰਗ ਦੁੱਖੀ ਹੈ। ਉਹਨਾਂ ਕਿਹਾ ਕਿ ਝੂਠੀਆਂ ਸੁੰਹਾਂ ਖਾ ਕੇ ਕੈਪਟਨ ਨੇ ਆਪਣੀ ਸਰਕਾਰ  ਬਣਾਉਣ ’ਚ ਤਾਂ ਸਫ਼ਲਤਾ ਹਾਸਲ ਕਰ ਲਈ  ਪਰ  ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੀਤਾ  । ਉਹਨਾਂ  ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਪੰਜਾਬ ਜਿੰਦ ਜਾਨ ਹੈ ਅਤੇ ਉਹ ਪੰਜਾਬ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਹਨ  । ਉਹਨਾਂ  ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਕਾਂਗਰਸ ਦੇ ਇਸ਼ਾਰੇ ’ਤੇ ਅਕਾਲੀ ਦਲ ਦੇ ਵਰਕਰਾਂ ਨਾਲ ਕੀਤੀਆਂ ਵਧੀਕੀਆਂ ਦਾ ਹਿਸਾਬ ਅਕਾਲੀ ਦਲ ਦੀ ਸਰਕਾਰ ਆਉਣ ਤੇ ਲਿਆ ਜਾਵੇਗਾ। ਸ. ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਖ਼ਿਲਾਫ ਬੋਲਦਿਆਂ ਕਿਹਾ ਕਿ ਪੰਜਾਬ ਦੇ ਲੋਕ ਭਗਵੰਤ ਮਾਨ ਵਰਗੇ ਡਰਾਮੇਬਾਜ ਨੂੰ ਕਦੇ ਵੀ ਮੁੱਖ ਮੰਤਰੀ ਦੇਖਣਾ ਪਸੰਦ ਨਹੀਂ ਕਰਨਗੇ। ਇਸ ਮੌਕੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਜੀਰ ਸੋਹਣ ਸਿੰਘ ਠੰਡਲ, ਜ਼ਿਲ੍ਹਾ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਯੂਥ ਆਗੂ ਸੁਖਦੀਪ ਸਿੰਘ ਸ਼ੁਕਾਰ ਸਤਨਾਮ ਸਿੰਘ ਲਾਦੀਆਂ ਜ਼ਿਲਾ ਪ੍ਰਧਾਨ ਕਿਸਾਨ ਵਿੰਗ  , ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸਸੀ ਸੈੱਲ  , ਚੇਅਰਮੈਨ ਇਲੈਕਸ਼ਨ ਕਮੇਟੀ ਕੁਲਵਿੰਦਰ ਸਿੰਘ ਲਾਡੀ   ਆਦਿ ਹਾਜ਼ਰ  ਸਨ।                           
(ਵਾਰਡ ਨੰਬਰ ਅੱਠ ਦੇ ਉਮੀਦਵਾਰ ਜੀਤ ਸਿੰਘ ਭਾਟੀਆ ਨੂੰ ਸ ਸੁਖਬੀਰ ਸਿੰਘ ਬਾਦਲ ਸਿਰੋਪਾ ਪਾਉਂਦੇ ਹੋਏ  )
ਇਸ ਮੌਕੇ  ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਸ਼੍ਰੋਮਣੀ ਅਕਾਲੀ ਦਲ ਵਲੋਂ ਬੰਗਾ ਦੇ 15ਵਾਰਡਾਂ ’ਚੋਂ  12ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਜਿਹਨਾਂ ’ਚ ਪਹਿਲੇ 10ਵਾਰਡਾਂ ’ਚ ¬ਕ੍ਰਮਵਾਰ ਬੰਦਨਾ, ਪਰਮਵੀਰ ਸਿੰਘ ਮਾਨ, ਰੇਨੂੰ ਬਾਲਾ, ਮਨਜੀਤ ਸਿੰਘ ਬੱਬਲ, ਵੀਰਪਾਲ ਕੌਰ, ਜਸਵਿੰਦਰ ਸਿੰਘ ਮਾਨ, ਸੀਮਾ ਰਾਣੀ, ਜੀਤ ਸਿੰਘ ਭਾਟੀਆ, ਪੂੁਨਮ ਅਰੋੜਾ, ਭੁਪਿੰਦਰ ਸਿੰਘ ਲਾਲੀ ਅਤੇ 14ਤੋਂ ਸਿਕੰਦਰ ਤੇ 15ਤੋਂ ਦੀਪਕ ਘਈ ਸ਼ਾਮਲ ਹਨ।



No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...