Friday, January 8, 2021

ਚੋਣਾਂ ਵਿੱਚ ਸਰਗਰਮ ਮਹਿਲਾਵਾਂ ਨੂੰ ਮਿਲੇ ਟਿਕਟ --ਮੈਡਮ ਮੂੰਗਾ

ਜਤਿੰਦਰ ਕੌਰ ਮੂੰਗਾ ਜਨਰਲ ਸਕੱਤਰ ਮਹਿਲਾ ਕਾਂਗਰਸ ਪੰਜਾਬ , ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ  

ਬੰਗਾ 8,ਜਨਵਰੀ ( ਮਨਜਿੰਦਰ ਸਿੰਘ  )ਚੋਣਾਂ ਵਿੱਚ ਮਹਿਲਾਵਾਂ ਨੂੰ 50  ਫੀਸਦੀ ਰਿਜ਼ਰਵੇਸ਼ਨ ਤਾ ਦਿੱਤਾ ਗਿਆ ਹੈ ਪਰ ਪਾਰਟੀ ਲਈ ਕੰਮ ਕਰਨ ਵਾਲੀਆਂ ਸਰਗਰਮ ਮਹਿਲਾਵਾਂ ਨੂੰ ਨਜ਼ਰਅੰਦਾਜ਼ ਕਰਕੇ ਉਨ੍ਹਾਂ ਮਹਿਲਾਵਾਂ ਨੂੰ ਟਿਕਟ ਦਿੱਤਾ ਜਾਂਦਾ ਹੈ ਜੋ ਆਪ ਤਾਂ ਘਰੇਲੂ ਹਨ ਤੇ ਉਨ੍ਹਾਂ ਦੇ ਪਤੀ ਸਿਆਸਤ ਵਿਚ ਸਰਗਰਮ ਹਨ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਮੈਡਮ ਜਤਿੰਦਰ ਕੌਰ ਮੂੰਗਾ ਨੇ ਕਰਦਿਆਂ ਕਿਹਾ ਕਿ ਆਮ ਦੇਖਣ ਵਿਚ ਆਇਆ ਹੈ ਸਰਗਰਮ ਨੇਤਾ ਆਪਣੀ ਪਤਨੀ ,ਭੈਣ ,ਮਾਂ ਜਾਂ ਬੇਟੀ ਦੇ ਨਾਂ ਤੇ ਸਿਆਸਤ ਕਰਦੇ ਹਨ ਜੋ ਕਿ  ਗ਼ਲਤ ਹੈ ।ਉਨ੍ਹਾਂ ਆਪਣੀ ਪਾਰਟੀ ਦੀ ਹਾਈ ਕਮਾਂਡ ਨੂੰ ਅਪੀਲ ਕਰਦਿਆਂ ਕਿਹਾ ਕਿ ਹੋਣ ਜਾ ਰਹੀਆਂ  ਕੌਂਸਲ ਚੋਣਾਂ ਵਿੱਚ ਉਨ੍ਹਾਂ  ਯੋਗ ਔਰਤਾਂ ਨੂੰ ਟਿਕਟ ਦਿੱਤਾ ਜਾਵੇ ਜੋ ਸਿੱਧੇ ਤੌਰ ਤੇ ਕਾਂਗਰਸ ਨਾਲ ਜੁੜ ਕੇ ਸਰਗਰਮੀਆਂ ਕਰਦੀਅਾਂ ਹਨ ।ਉਨ੍ਹਾਂ ਕਿਹਾ ਕਿ ਜੇ  ਪਾਰਟੀ ਮੌਕਾ ਦੇਵੇ ਤਾਂ ਉਹ ਸਰਗਰਮ ਮਹਿਲਾਵਾਂ ਦੀ ਅਗਵਾਈ ਕਰਨ ਲਈ ਤਿਆਰ ਹਨ

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...