Wednesday, January 13, 2021

ਨਵੀਆਂ ਸਮਾਰਟ ਐਲ.ਈ .ਡੀ ਸਟਰੀਟ ਲਾਈਟਾਂ ਨਾਲ ਬਦਲੇਗੀ ਬੰਗਾ ਸ਼ਹਿਰ ਦੀ ਨੁਹਾਰ -ਪੱਲੀਝਿੱਕੀ

ਬੰਗਾ ਵਿਖੇ  ਐਲ ਈ ਡੀ ਸਮਾਰਟ ਸਟਰੀਟ ਲਾਈਟ ਦੀ ਸ਼ੁਰੂਆਤ ਕਰਦੇ ਹੋਏ ਚੇਅਰਮੈਨ  ਸ.ਸਤਵੀਰ ਸਿੰਘ ਪੱਲੀਝਿੱਕੀ ਨਾਲ ਹੋਰ ਆਗੂ ਤੇ ਵਰਕਰ

ਬੰਗਾ,13 ਜਨਵਰੀ ,( ਮਨਜਿੰਦਰ ਸਿੰਘ  )- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੰਜਾਬ ਪਿੰਡਾ ਦੇ ਨਾਲ ਸ਼ਹਿਰਾ ਦੀ ਨੁਹਾਰ ਬਦਲਣ ਲਈ ਜਿੱਥੇ ਕਰੋੜਾਂ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ। ਉਥੇ ਹੀ  ਵੱਡੇ ਸ਼ਹਿਰਾਂ ਦੀ ਭਾਂਤੀ ਛੋਟੇ ਸ਼ਹਿਰਾਂ ਵਿੱਚ ਵੀ ਸਮਾਰਟ ਐਲ ਈ ਡੀ ਸਟਰੀਟ ਲਾਈਟ ਲਾ ਕੇ ਉਨ੍ਹਾਂ ਨੂੰ ਹੋਰ ਸੁੰਦਰ ਬਣਾਈਆਂ ਜਾ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਬੰਗਾ ਦੇ ਇੰਚਾਰਜ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸਤਵੀਰ ਸਿੰਘ ਪੱਲੀ ਝਿੱਕੀ ਨੇ ਅੱਜ ਬੰਗਾ ਦੇ ਗਾਧੀ ਨਗਰ ਵਿਖੇ ਪੈਂਦੇ ਵਾਰਡ ਨੰਬਰ13 ਵਿਖੇ ਨਗਰ ਕੌਂਸਲ ਦੁਆਰਾ ਸ਼ਹਿਰ ਅੰਦਰ 5ਕਰੋੜ ਰੁਪਏ ਦੀ ਰਾਸ਼ੀ ਨਾਲ ਲੱਗਣ ਵਾਲੀਆ ਐਲ ਈ ਡੀ ਸਮਾਰਟ ਸਟਰੀਟ ਲਾਈਟ ਦੀ ਸ਼ੁਰੂਆਤ ਕਰਨ ਮੌਕੇ ਕੀਤਾ।ਉਨ੍ਹਾਂ ਕਿਹਾ ਉਕਤ ਲਾਈਟ ਲੱਗਣ ਨਾਲ ਜਿਥੇ ਬਿਜਲੀ ਦੀ ਖਪਤ ਘੱਟ ਹੋਵੇਗੀ ਉਥੇ ਨਗਰ ਕੌਂਸਲ ਦੁਆਰਾ ਨਿੱਜੀ ਕੰਪਨੀ ਨਾਲ ਕੀਤੇ 10 ਸਾਲਾ ਇਕਰਾਰ ਨਾਲ ਉਕਤ ਕੰਪਨੀ ਇਨ੍ਹਾਂ ਲਾਈਟਾ ਦੀ ਸਾਭ ਸੰਭਾਲ ਵੀ ਕਰੇਗੀ।ਇਸ ਮੌਕੇ ਤੇ ਉਨ੍ਹਾਂ ਨਾਲ  ਵਿਸ਼ੇਸ਼ ਤੌਰ ਤੇ ਰਾਜਿੰਦਰ ਸਿੰਘ ਠੇਕੇਦਾਰ , ਡਾ ਹਰਪ੍ਰੀਤ ਸਿੰਘ ਕੈਂਥ, ਡਾ ਬਖਸ਼ੀਸ਼ ਸਿੰਘ , ਅਰੁਣ ਘਈ, ਸਚਿਨ ਘਈ, ਤੇਜਵੀਰ ਸਿੰਘ,  ਵਿਜੈ ਗੁਪਤਾ ,ਰਵਿੰਦਰ ਸਿੰਘ, ਪਰਮਜੀਤ ਗੋੜ, ਵਿਜੈ ਕੁਮਾਰ ਭਾਗ ਅਫਸਰ, ਸੋਢੀ ਰਾਮ, ਮਨਜਿੰਦਰ ਮੋਹਨ ਬੋਬੀ, ਅਮਰਜੀਤ ਸਿੰਘ ਗੋਲੀ, ਡਾ ਬਲਵੀਰ ਸ਼ਰਮਾ,ਕੀਮਤੀ ਸੱਦੀ, ਸੋਨੂੰ ਬੰਗਾ, ਮੈਡਮ ਸ਼ਰੀਨਾ ਅਰੋੜਾ, ਰਾਮ ਗੋਪਾਲ ਕੋਹਲੀ, ਹਰੀਸ਼ ਚੋਪੜਾ, ਅਤੇ ਵੱਡੀ ਗਿਣਤੀ ਵਿੱਚ ਹੋਰ ਵਰਕਰ ਅਤੇ ਸਥਾਨਿਕ ਨਿਵਾਸੀ ਹਾਜ਼ਰ ਸਨ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...