ਬੰਗਾ 25ਫਰਵਰੀ,2021(ਮਨਜਿੰਦਰ ਸਿੰਘ ): ਬੰਗਾ ਨੇੜੇ ਪਿੰਡ ਮਜਾਰੀ ਵਿਖੇ ਬਾਹੜੋਵਾਲ ਮੋੜ ਤੇ ਰਾਤ ਕਰੀਬ 9.30 ਵੱਜੇ ਇਕ ਵਾਰ ਫਿਰ ਹਮਲਾਵਰਾਂ ਵਲੋਂ 4 -5 ਗੋਲੀਆਂ ਚਲਾਈਆਂ ਗਈਆਂ । ਜਿਸ ਵਿਚ ਦੇਸ ਰਾਜ ਪੁੱਤਰ ਜਗਤਰਾਮ ਵਾਸੀ ਮਜਾਰੀ ਉਮਰ 70 ਸਾਲ ਦੀ ਛਾਤੀ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਬੰਗਾ ਦੇ ਮੁੱਖ ਅਫਸਰ ਪਵਨ ਕੁਮਾਰ ਨੇ ਕਿਹਾ ਕਿ ਅਜੈ ਕੁਮਾਰ ਵਰਮਾ ਪੁੱਤਰ ਹਰਬੰਸ ਲਾਲ ਵਾਸੀ ਮਜਾਰੀ ਅਤੇ ਉਸ ਦੇ ਤਾਏ ਦਾ ਲੜਕਾ ਬਲਬੀਰ ਪੁੱਤਰ ਬਲਦੇਵ ਸਿੰਘ ਵਾਸੀ ਮਜਾਰੀ ਦੋਨੋ ਪੈਦਲ,ਨੇੜੇ ਪਿੰਡ ਬਾਹੜੋਵਾਲ ਰਹਿੰਦੀ ਆਪਣੀ ਭੈਣ ਘਰੋਂ ਵਾਪਿਸ ਆਪਣੇ ਘਰ ਨੂੰ ਆ ਰਹੇ ਸਨ। ਜਦੋਂ ਹੀ ਇਹ ਦੋਨੋ ਨੈਸ਼ਨਲ ਹਾਈਵੇ ਤੇ ਪਿੰਡ ਮਜਾਰੀ ਲਾਗੇ ਪਹੁੰਚੇ ਤਾਂ 2 ਮੋਟਰਸਾਈਕਲ ਸਵਾਰ ਜਿਸ ਦੀ ਪਿਛਲੀ ਸੀਟ ਤੇ ਕਰਨਵੀਰ ਸਿੰਘ ਜੱਸਾ ਵਾਸੀ ਪਿੰਡ ਹੱਪੋਵਾਲ ਬੈਠਾ ਸੀ ਨੇ ਇਹਨਾਂ ਤੇ ਗੋਲੀ ਚਲਾਈ, ਗੋਲੀ ਦੀ ਆਵਾਜ਼ ਸੁਣ ਕੇ ਅਜੈ ਕੁਮਾਰ ਤੇ ਉਸਦਾ ਰਿਸ਼ਤੇਦਾਰ ਬਲਬੀਰ ਪਿੰਡ ਮਜਾਰੀ ਵੱਲ ਨੂੰ ਦੌੜੇ ਹਮਲਾਵਰਾਂ ਵਲੋਂ ਚਲਾਈ ਗੋਲੀ ਆਪਣੇ ਘਰ ਦੇ ਬਾਹਰ ਖੜ੍ਹੇ ਇਕ ਬਜਰੁਗ ਦੇਸ ਰਾਜ ਦੀ ਛਾਤੀ ਵਿਚ ਵੱਜੀ । ਜਿਸ ਕਾਰਨ ਉਸਦੀ ਮੌਕੇ ਤੇ ਹੀ ਮੋਤ ਹੋ ਗਈ । ਗੋਲੀ ਦੀ ਅਵਾਜ ਸੁਣ ਕੇ ਪਿੰਡ ਵਿਚ ਰੌਲਾ ਪੈ ਗਿਆ,ਦੁਬਾਰਾ ਫਿਰ ਹਮਲਾਵਰਾਂ ਨੇ 3 -4 ਫਾਇਰ ਕੀਤੇ ਗਏ। ਇਸ ਉਪਰੰਤ ਉਹ ਫਰਾਰ ਹੋ ਗਏ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸ ਐਚ ਓ ਬੰਗਾ ਸਿਟੀ ਵਿਜੈ ਕੁਮਾਰ ' ਡੀ ਐੱਸ ਪੀ ਬੰਗਾ ਗੁਰਵਿੰਦਰ ਪਾਲ ਸਿੰਘ , ਡੀ ਐਸ ਪੀ( ਡੀ) ਜਸਬੀਰ ਸਿੰਘ, ਐਸ ਪੀ ਵਜ਼ੀਰ ਸਿੰਘ ਖਹਿਰਾ ਮੌਕੇ ਤੇ ਪਹੁੰਚੇ ।ਐੱਸਐੱਚਓ ਪਵਨ ਕੁਮਾਰ ਨੇ ਦੱਸਿਆ ਕਿ ਕਰਨ ਵੀਰ ਸਿੰਘ ਜੱਸਾ ਵਾਸੀ ਹਪੋਵਾਲ ਅਤੇ ਉਸ ਦੇ ਅਣਪਛਾਤੇ ਹਮਲਾਵਰ ਸਾਥੀ ਖ਼ਿਲਾਫ਼ ਧਾਰਾ 302 -307 ਆਈ ਪੀ ਸੀ ਤਹਿਤ ਮੁਕੱਦਮਾ ਨੰਬਰ 15, ਥਾਣਾ ਸਦਰ ਬੰਗਾ ਵਿਖੇ ਦਰਜ ਕੀਤਾ ਗਿਆ ਹੈ ।ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ । ਇੱਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਅਜੇ ਵਰਮਾ ਤੇ ਇਸੇ ਤਰ੍ਹਾਂ ਗੋਲੀਆਂ ਚਲਾ ਕੇ ਪਿੰਡ ਮਜਾਰੀ ਵਿਖੇ ਕਾਤਲਾਨਾ ਹਮਲਾ ਹੋਇਆ ਸੀ ਜਿਸ ਵਿੱਚ ਵੀ ਉਸ ਨੂੰ ਕੋਈ ਗੋਲੀ ਨਹੀਂ ਲੱਗੀ ਸੀ ।
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment