Wednesday, February 24, 2021

ਪਤਨੀ ਦੇ ਨਜਾਇਜ਼ ਸਬੰਧਾਂ ਕਾਰਨ ਪਤੀ ਵੱਲੋਂ ਪਤਨੀ ਦਾ ਕਤਲ :

ਪਤੀ ਵੱਲੋਂ ਕਤਲ ਕੀਤੀ ਪਤਨੀ ਦੀ ਅੱਧ ਜਲੀ ਲਾਸ਼ ਦੀ ਤਸਵੀਰ  

ਬੰਗਾ 24,ਫਰਵਰੀ (ਮਨਜਿੰਦਰ ਸਿੰਘ ) : ਬੰਗਾ ਵਿਖੇ ਇਕ ਪਰਵਾਸੀ ਜੋ ਕਿ  ਮੇਨ ਰੋਡ ਤੇ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ ਦਾ   ਅਸਿਸਟੈਂਟ ਮੈਨੇਜਰ ਦੱਸਿਆ ਗਿਆ ਹੈ ਵੱਲੋਂ ਆਪਣੀ ਪਤਨੀ ਦਾ  ਕਤਲ   ਗੈਰ ਮਰਦ ਨਾਲ ਨਾਜਾਇਜ਼ ਸੰਬੰਧਾਂ ਕਾਰਨ ਕਰਨ  ਦਾ ਸਮਾਚਾਰ ਮਿਲਿਆ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਬੰਗਾ ਦੇ ਐਸਐਚਓ ਵਿਜੇ ਕੁਮਾਰ ਨੇ ਦੱਸਿਆ ਕਿ  ਬੰਗਾ ਵਿਖੇ ਓਵਰਬ੍ਰਿਜ ਬਣਾਉਣ ਵਾਲੀ ਕੰਪਨੀ  ਗਰਿੱਡ   ਇਨਫਰਾ ਪ੍ਰੋਜੈਕਟ ਲਿਮਟਿਡ  ਦੇ ਜਨਰਲ ਮੈਨੇਜਰ  ਬਲਵਿੰਦਰ ਸਿੰਘ ਵਾਸੀ ਕੋਟਲੀ ਹਰਚੰਦਾ ਥਾਣਾ ਕਾਨੋਵਾਲ   ਜ਼ਿਲ੍ਹਾ ਗੁਰਦਾਸਪੁਰ  ਵੱਲੋਂ ਸ਼ਿਕਾਇਤ ਅਤੇ ਜਾਣਕਾਰੀ ਮਿਲੀ ਕਿ ਬੀਤੀ ਰਾਤ ਕਰੀਬ ਅੱਠ ਵਜੇ  ਅਨਿਲ ਕੁਮਾਰ ਵਿਸ਼ਵਕਰਮਾ ਪੁੱਤਰ ਵਿਸ਼ਵ ਨਾਥ ਵਾਸੀ  ਜ਼ਿਲ੍ਹਾ ਉਮਾਰੀਆ ਸੂਬਾ ਮੱਧ ਪ੍ਰਦੇਸ਼   ਨੇ   ਆਪਣੀ ਪਤਨੀ   ਦੇ ਨਜਾਇਜ਼ ਸਬੰਧਾਂ ਦਾ ਪਤਾ ਲੱਗਣ ਉਪਰੰਤ ਆਪਣੀ ਪਤਨੀ ਅਨੂਪਮਾ ਵਿਸ਼ਵਕਰਮਾ  ਦਾ ਗਲਾ ਘੁੱਟ ਕੇ, ਬੰਗਾ ਦੀ ਐੱਨ ਆਰ ਆਈ ਕਾਲੋਨੀ ਜਿੱਥੇ ਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ  ਕਤਲ ਕਰ ਦਿੱਤਾ ਹੈ  ਅਤੇ ਲਾਸ਼ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਹੈ । ਬਲਵਿੰਦਰ ਸਿੰਘ ਨੇ ਦੱਸਿਆ   ਕਿ ਅਨਿਲ ਕੁਮਾਰ ਵਿਸ਼ਵਕਰਮਾ   ਆਪਣੇ ਤਿੰਨ ਬੱਚੇ ਦੋ ਲੜਕੇ ਅਤੇ ਇਕ ਲੜਕੀ ਮੇਰੀ ਹਾਲ ਰਿਹਾਇਸ਼ ਪਿੰਡ ਮਹਾਲੋਂ ਵਿਖੇ  ਛੱਡ ਗਿਆ ਹੈ ।ਵਿਜੇ ਕੁਮਾਰ ਐਸਐਚਓ ਨੇ ਦੱਸਿਆ ਕਿ  ਆਪਣੀ ਪਤਨੀ ਨੂੰ ਮਾਰਨ ਦੇ ਜੁਰਮ ਹੇਠ ਅਨਿਲ ਕੁਮਾਰ ਵਿਸ਼ਵਕਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ , ਉਸ ਦੇ ਖਿਲਾਫ ਮੁਕੱਦਮਾ ਨੰਬਰ 17 ਥਾਣਾ ਬੰਗਾ ਸਿਟੀ  ਧਾਰਾ  302  ਆਈ ਪੀ ਸੀ ਤਹਿਤ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...