ਬੰਗਾ9, ਫਰਵਰੀ( ਮਨਜਿੰਦਰ ਸਿੰਘ )ਨਗਰ ਕੌਂਸਲ ਬੰਗਾ ਦੀਆਂ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸਰਗਰਮੀਆਂ ਪੂਰੇ ਜ਼ੋਰਾਂ ਤੇ ਹਨ ।ਇਸੇ ਲੜੀ ਤਹਿਤ ਅੱਜ ਸ਼ਹਿਰ ਦੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਰਾਣਾ ਦੇ ਚੋਣ ਦਫ਼ਤਰ ਦਾ ਉਦਘਾਟਨ ਮਸੰਦਾਂ ਪੱਟੀ ਸਾਹਮਣੇ ਬਾਬਾ ਗੋਲਾ ਪਾਰਕ ਵਿਖੇ ਕੀਤਾ ਗਿਆ ।ਇਸ ਮੌਕੇ ਮੌਜੂਦ ਆਪ ਦੇ ਸੀਨੀਅਰ ਆਗੂ ਮਨੋਹਰ ਲਾਲ ਗਾਬਾ, ਸ਼ਿਵ ਕੌੜਾ ਅਤੇ ਉਮੀਦਵਾਰ ਰਣਬੀਰ ਸਿੰਘ ਰਾਣਾ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਵੱਧ ਚੁੱਕਾ ਹੈ ।ਆਮ ਆਦਮੀ ਪਾਰਟੀ ਵੱਲੋਂ ਬਦਲਾਅ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ 4 ਸਾਲਾਂ ਤੋਂ ਕੈਪਟਨ ਸਰਕਾਰ ਨੇ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ, ਚੋਣਾਂ ਤੋਂ ਪਹਿਲੇ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਗਏ ਹਨ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਅਤੇ ਆਪਣਾ ਪ੍ਰਧਾਨ ਬਣਾਏਗੀ।ਇਸ ਮੌਕੇ ਅਮਰੀਕ ਸਿੰਘ ਮਾਨ ਸਾਬਕਾ ਐਮ ਸੀ, ਸਤਵੀਰ ਸਿੰਘ ਬੈਂਸ ਨਿਰਮਲ ਸਿੰਘ ,ਬਖਸ਼ੀਸ਼ ਸਿੰਘ, ਗੁਲਜ਼ਾਰ ਸਿੰਘ ,ਹਰਦੀਪ ਸਿੰਘ ਮਾਨ,ਸੋਢੀ ਸਿੰਘ, ਰਾਮ ਸਿੰਘ, ਮਨਦੀਪ ਕੌਰ, ਅਮਰੀਕ ਸਿੰਘ, ਪਲਵਿੰਦਰ ਸਿੰਘ ,ਜਤਿੰਦਰ ਸਿੰਘ, ਸੁਖਜਿੰਦਰ ਕੌਰ ,ਪਰਮਜੀਤ ਕੌਰ,ਹਰਮਨ ਮਾਨ, ਅੰਜੂ ਖੋਸਲਾ ਰਮਨ ਮਾਨ, ਸੁਰਿੰਦਰ ਕੌਰ ,ਮਨਰਾਜ ਸਿੰਘ ,ਕਰਨਵੀਰ ਸਿੰਘ ਆਦਿ ਵਾਰਡ ਨਿਵਾਸੀ ਭਾਰੀ ਗਿਣਤੀ ਵਿਚ ਹਾਜ਼ਰ ਸਨ ।
No comments:
Post a Comment