Tuesday, February 2, 2021

ਬੀ ਐੱਸ ਪੀ ਦੇ 5 ਉਮੀਦਵਾਰਾਂ ਨੇ ਪਰਵੀਨ ਬੰਗਾ ਦੀ ਅਗਵਾਈ ਵਿੱਚ ਨਾਮਜ਼ਦਗੀ ਪੇਪਰ ਦਾਖਲ ਕੀਤੇ :

ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰਵੀਨ ਬੰਗਾ ਦੀ ਹਾਜ਼ਰੀ ਵਿੱਚ ਹਰਮੇਸ਼ ਵਿਰਦੀ ਨਾਮਜ਼ਦਗੀ ਕਾਗ਼ਜ਼ ਦਾਖਲ ਕਰਦੇ ਹੋਏ

ਬੰਗਾ2,ਫਰਵਰੀ(ਮਨਜਿੰਦਰ ਸਿੰਘ)ਨਗਰ ਕੌਂਸਲ ਚੋਣਾਂ ਲਈ ਅੱਜ ਨਾਮਜ਼ਦਗੀ  ਪੇਪਰ ਦਾਖਲ ਕਰਨ ਦੇ ਅੱਜ ਦੂਸਰੇ ਦਿਨ ਬਹੁਜਨ ਸਮਾਜ ਪਾਰਟੀ ਦੇ 5 ਉਮੀਦਵਾਰਾਂ ਨੇ ਪਾਰਟੀ ਦੇ ਸੀਨੀਅਰ ਆਗੂ ਪਰਵੀਨ ਬੰਗਾ ਦੀ ਹਾਜ਼ਰੀ ਵਿਚ ਬੰਗਾ ਦੇ ਰਿਟਰਨਿੰਗ ਅਫ਼ਸਰ ਨੂੰ ਆਪਣੇ ਨਾਮਜ਼ਦਗੀ ਪੇਪਰ ਦਿੱਤੇ ਗਏ

ਇਸ ਮੌਕੇ ਪਰਵੀਨ ਬੰਗਾ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ  ਅੱਜ ਸਾਡੀ ਪਾਰਟੀ ਵੱਲੋਂ ਵਾਰਡ ਨੰਬਰ 1ਤੋਂ ਸਰਬਜੀਤ ਕੌਰ ,7 ਤੋਂ ਬਲਵਿੰਦਰ ਕੌਰ,8ਤੋਂ ਮਨਜੀਤ ਕੁਮਾਰ,10ਤੋਂ ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬਲਾਕ ਸਮਿਤੀ ਬੰਗਾ,ਅਤੇ ਵਾਰਡ ਨੰ.14 ਤੋ ਜੀਵਨ ਕੁਮਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਇਹ ਚੋਣ ਸ਼੍ਰੀ ਹਰਮੇਸ਼ ਵਿਰਦੀ ਦੀ ਅਗਵਾਈ ਵਿਚ ਵਿਚ ਲੜੀ ਜਾ ਰਹੀ ਹੈ ਤੇ ਇਸ ਵਿਚ ਬਹੁਜਨ ਸਮਾਜ ਪਾਰਟੀ  ਪਿਛਲੀਆ ਲੋਕ ਸਭਾ ਚੋਣਾਂ ਵਾਂਗ ਆਪਣੀ ਅਹਮੀਅਤ ਦਾ ਅਹਸਾਸ ਦਿਵਾਵੇਗੀ ।ਉਹ ਵਿਸੇਸ ਤੌਰ ਤੇ ਉਨ੍ਹਾਂ ਮੁਹੱਲਿਆਂ ਦੇ ਵਿਕਾਸ ਦੇ ਮੁੱਦੇ ਤੇ ਇਹ ਚੋਣ ਲੜਨਗੇ ਜਿੱਥੇ ਗਰੀਬ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ ਹੈ ।ਇਸ ਮੌਕੇ ਹਰਮੇਸ਼ ਵਿਰਦੀ ਨੇ ਕਿਹਾ ਕੇ ਅਸੀਂ ਸਾਰੇ ਪੜ੍ਹੇ ਲਿਖੇ ਉਮੀਦਵਾਰ ਇਸ ਕੌਂਸਲ ਚੋਣਾਂ ਦੇ ਮੈਦਾਨ ਵਿਚ ਉਤਾਰ ਰਹੇ ਹਾਂ ਜੋ ਜਿੱਤ ਪ੍ਰਾਪਤ ਕਰਕੇ ਬੰਗਾ ਸ਼ਹਰ ਦੇ ਵਿਕਾਸ ਵੱਲ ਵਿਸੇਸ ਧਿਆਨ ਦੇਣਗੇ ਜੋ ਕਿ 1947 ਤੋਂ ਦੇਸ ਆਜ਼ਾਦ ਹੋਣ ਤੋਂ ਬਾਦ ਬਿਲਕੁਲ ਵੀ ਨਹੀਂ ਹੋ ਸਕਿਆ ।  

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...