Sunday, February 14, 2021

ਜ਼ਿਲ੍ਹਾ ਐਸਬੀਐਸ ਨਗਰ ’ਚ ਨਗਰ ਕੌਂਸਲ ਚੋਣਾਂ ਲਈ ਵੋਟਾਂ ਦਾ ਕੰਮ ਅਮਨ-ਅਮਾਨ ਨਾਲ ਚੜਿਆ ਨੇਪਰੇ ---ਤਿੰਨਾਂ ਨਗਰ ਕੌਂਸਲਾਂ ’ਚ ਕੁੱਲ 69.71 ਫੀਸਦੀ ਨਵਾਂਸ਼ਹਿਰ ’ਚ 65.58 ਫੀਸਦੀ, ਬੰਗਾ ’ਚ 71.45 ਫੀਸਦੀ ਅਤੇ ਰਾਹੋਂ ’ਚ 80.76 ਫੀਸਦੀ ਮੱਤਦਾਨ----- 17 ਫਰਵਰੀ ਨੂੰ ਹੋਵੇਗੀ ਵੋਟਾਂ ਦੀ ਗਿਣਤੀ

ਨਵਾਂਸ਼ਹਿਰ/ਬੰਗਾ  14 ਫਰਵਰੀ :(ਮਨਜਿੰਦਰ ਸਿੰਘ )
ਨਗਰ ਕੌਂਸਲ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਦੀਆਂ ਆਮ ਚੋਣਾਂ ਲਈ ਅੱਜ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਅਤੇ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 69.71 ਫੀਸਦੀ ਮੱਤਦਾਨ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸਵੇਰ ਤੋਂ ਹੀ ਲੋਕ ਪੋਲਿੰਗ ਕੇਂਦਰਾਂ ਵਿਚ ਆਉਣੇ ਸ਼ੁਰੂ ਹੋ ਗਏ। ਉਨਾਂ ਦੱਸਿਆ ਕਿ ਨਗਰ ਕੌਂੋਸਲ ਨਵਾਂਸ਼ਹਿਰ ਵਿਚ 65.58 ਫੀਸਦੀ, ਬੰਗਾ ਵਿਚ 71.45 ਫੀਸਦੀ ਅਤੇ ਰਾਹੋਂ ਵਿਚ 80.76 ਫੀਸਦੀ ਮੱਤਦਾਨ ਹੋਇਆ। 
ਉਨਾਂ ਦੱਸਿਆ ਕਿ ਚੋਣਾਂ ਵਾਲੀਆਂ ਤਿੰਨਾਂ ਨਗਰ ਕੌਂਸਲਾਂ ਦੇ 47 ਵਾਰਡਾਂ ਲਈ ਬਣਾਏ ਗਏ ਕੁੱਲ 65 ਪੋਲਿੰਗ ਕੇਂਦਰਾਂ ’ਤੇ ਸਵੇਰੇ 10 ਵਜੇ ਤੱਕ 15.02 ਫੀਸਦੀ, ਦੁਪਹਿਰ 12 ਵਜੇ ਤੱਕ 34.88 ਫੀਸਦੀ, ਬਾਅਦ ਦੁਪਹਿਰ 2 ਵਜੇ ਤੱਕ 53.07  ਫੀਸਦੀ ਫੀਸਦੀ ਮੱਤਦਾਨ ਹੋਇਆ। 
  ਉਨਾਂ ਦੱਸਿਆ ਕਿ ਤਿਨਾਂ ਨਗਰ ਕੌਂਸਲਾਂ ਵਿਚ ਕੁੱਲ 43316 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ, ਜਿਨਾਂ ਵਿਚ 21775 ਮਰਦ ਅਤੇ 21538 ਔਰਤ ਵੋਟਰਾਂ ਸ਼ਾਮਿਲ ਸਨ। ਨਵਾਂਸ਼ਹਿਰ ਵਿਚ 23471, ਬੰਗਾ ਵਿਚ 10994 ਅਤੇ ਰਾਹੋਂ ਵਿਚ 8851 ਵੋਟਰਾਂ ਨੇ ਵੋਟਾਂ ਪਾਈਆਂ।
ਉਨਾਂ ਸ਼ਾਂਤੀਪੂਰਨ ਪੋਲਿੰਗ ਲਈ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਚੋਣਾਂ ਨਾਲ ਸਬੰਧਤ ਅਧਿਕਾਰੀਆਂ, ਪੋਲਿੰਗ ਅਮਲੇ ਅਤੇ ਪੁਲਿਸ ਅਮਲੇ ਦੀ ਵੀ ਸਰਾਹਨਾ ਕੀਤੀ, ਜਿਨਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਬੜੀ ਤਤਪਰਤਾ ਅਤੇ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਈ। ਉਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...