ਬੰਗਾ,14ਫਰਵਰੀ(ਮਨਜਿੰਦਰ ਸਿੰਘ) ਅੱਜ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਵਿਚ ਕਿਸਮਤ ਅਜਮਾ ਰਹੇ ਵੱਖ ਵੱਖ ਪਾਰਟੀਆਂ ਦੇ 65 ਉਮੀਦਵਾਰਾਂ ਦੀ ਜਿੱਤ ਹਾਰ ਦਾ ਫੈਸਲਾ ਈ ਵੀ ਐਮ ਮਸੀਨਾ ਵਿਚ ਬੰਦ ਹੋ ਗਿਆ । ਅੱਜ ਸਵੇਰ 8,30 ਵਜੇ ਤੋਂ ਵੋਟਾਂ ਪੈਣ ਦਾ ਸਿਲਸਿਲਾ ਧੁੰਦ ਕਾਰਨ ਧੀਮੀ ਰਫ਼ਤਾਰ ਨਾਲ ਸ਼ੁਰੂ ਹੋਇਆ ਪਰ 10 ਵਜ਼ਨ ਤੋਂ ਬਾਦ ਵੋਟਰਾਂ ਵਿਚ ਵੋਟਾਂ ਪਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲਿਆ ਜਿਸ ਕਾਰਨ 12 ਵਜੇ ਤੱਕ ਕਰੀਬ 35 % ਵੋਟਾਂ ਪੋੱਲ ਹੋ ਗਈਆ ਸਨ। 4 ,ਵਜ਼ਨ ਤੱਕ ਇਹ ਅੰਕੜਾ ਟੋਟਲ ਵੋਟਾਂ 15387 ਵਿੱਚੋਂ 10994 ਤੱਕ ਪਹੁੱਚ ਗਿਆ ਜੋ ਕਿ ਕੁੱਲ ਵੋਟਾਂ ਦਾ 71.45ਪ੍ਰਤੀਸ਼ਤ ਬਣਦਾ ਹੈ।ਇਨ੍ਹਾਂ ਵੋਟਾਂ ਦੇ ਕਾਰਜ ਨੂੰ ਪੂਰਾ ਕਰਨ ਲਈ ਪ੍ਰਸਾਸਨ ਵੱਲੋਂ ਵਾਰਡ ਨੰਬਰ 1 ਤੇ 2 ਲਈ ਸਰਕਾਰੀ ਸਕੂਲ ਬਾਬਾ ਗੋਲਾ ਪਾਰਕ ਵਿਖੇ ,ਵਾਰਡ ਨੰਬਰ 3 ਤੇ 4 ਸਰਕਾਰੀ ਐਲੀਮੈਂਟਰੀ ਸਕੂਲ, ਵਾਰਡ ਨ:5ਤੇ6 ਦਫ਼ਤਰ ਮਿਊਂਸਿਪਲ ਕੌਂਸਲ ਬੰਗਾ,7ਤੋਂ 10 ਸਰਕਾਰੀ ਸੀਨੀਅਰ ਸ ਸਕੂਲ (ਲੜਕੇ )ਨਵਾਂਸ਼ਹਿਰ ਰੋਡ ਬੰਗਾ , ਵਾਰਡ ਨੰਬਰ 11 ਅਤੇ 12 ਗੌਰਮਿੰਟ ਐਲੀਮੈਂਟਰੀ ਸਕੂਲ , ਵਾਰਡ ਨੰਬਰ 13ਅਤੇ 14 ਸਰਕਾਰੀ ਸਕੂਲ ਸ੍ਰੀ ਬਾਲਮੀਕੀ ਮੰਦਰ ਅਤੇ ਵਾਰਡ ਨੰਬਰ 15 ਦਫ਼ਤਰ ਬਲਾਕ ਸੰਮਤੀ ਬੰਗਾ ਵਿਖੇ 15 ਬੂਥ ਬਣਾਏ ਗਏ ਸਨ ।ਨੌਜਵਾਨ ਜੋ ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਵੋਟ ਪਾਉਣ ਆਏ ਸਨ ਵਿਚ ਵੀ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੰਗਾ ਸਿਟੀ ਥਾਣੇ ਦੇ ਐੱਸ ਐਚ ਓ ਸ਼੍ਰੀ ਵਿਜੈ ਕੁਮਾਰ ਨੇ ਦੱਸਿਆ ਕਿ ਵੋਟਾਂ ਦਾ ਕਾਰਜ ਪੂਰੇ ਅਮਨ ਅਮਾਨ ਨਾਲ ਸਾਂਤਿਪੂਰਨ ਸੰਪੂਰਨ ਹੋਈਆ ਹੈ। ਸਾਰੀਆਂ ਈਵੀਐਮ ਮਸ਼ੀਨਾਂ ਗੁਰੂ ਨਾਨਕ ਕਾਲਜ ਫਾਰ ਵੂਮੈਨ ਵਿਖੇ ਸਟਰੌਂਗ ਰੂਮ ਵਿਚ ਪਹੁੰਚਾ ਦਿੱਤੀਆਂ ਜਾਣਗੀਆਂ ਅਤੇ ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਹੋਵੇਗੀ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment