Monday, February 15, 2021

ਕਿਰਤੀ ਕਿਸਾਨ ਯੂਨੀਅਨ ਨੇ ਪੁਲਵਾਮਾ ਦੇ ਸ਼ਹੀਦ ਸੈਨਿਕਾਂ ਨੂੰ ਮੋਮਬੱਤੀ ਮਾਰਚ ਕਰਕੇ ਦਿੱਤੀਆਂ ਸ਼ਰਧਾਂਜਲੀਆਂ

ਸ਼ਹਾਬਪੁਰ ਵਾਸੀ ਮੋਮਬੱਤੀ ਮਾਰਚ ਕਰਦੇ ਹੋਏ।

ਨਵਾਂਸ਼ਹਿਰ 15 ਫਰਵਰੀ (ਮਨਜਿੰਦਰ ਸਿੰਘ, ਹਰਪ੍ਰੀਤ ਕੌਰ )
 ਕਿਰਤੀ ਕਿਸਾਨ ਯੂਨੀਅਨ ਵਲੋਂ ਨਵਾਂਸ਼ਹਿਰ ਅਤੇ ਵੱਖ ਵੱਖ ਪਿੰਡਾਂ ਵਿਚ ਮੋਮਬੱਤੀ ਮਾਰਚ ਕਰਕੇ ਪੁਲਵਾਮਾ ਦੇ ਸ਼ਹੀਦ ਸੈਨਿਕਾਂ ਨੂੰਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਹੇ ਕਿਸਾਨੀ ਘੋਲ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ।14 ਫਰਵਰੀ 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜਿਲੇ ਵਿਚ ਇਕ ਆਤਮਘਾਤੀ ਹਮਲੇ ਵਿਚ ਸੀ.ਆਰ.ਪੀ.ਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ ਅਤੇ ਮੌਜੂਦਾ ਕਿਸਾਨੀ ਘੋਲ ਵਿਚ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ।ਯੂਨੀਅਨ ਦੇ ਜਿਲਾ ਹੈੱਡਕਵਾਟਰ ਉੱਤੇ ਪਹੁੰਚੀਆਂ ਖ਼ਬਰਾਂ ਮੁਤਾਬਿਕ  ਨਵਾਂਸ਼ਹਿਰ, ਸ਼ਹਾਬਪੁਰ,ਮਹਿਰਮਪੁਰ, ਸਕੋਹ ਪੁਰ, ਮੀਰਪੁਰ ਲੱਖਾ, ਮਹਿਮੂਦ ਪੁਰ, ਸ਼ਹਾਬਪੁਰ, ਤਾਜੋਵਾਲ, ਦੁਰਗਾ ਪੁਰ, ਰਸੂਲਪੁਰ, ਮੂਸਾਪੁਰ, ਮੰਗੂਵਾਲ, ਸ਼ਹਿਬਾਜ ਪੁਰ, ਮੱਲਪੁਰ ਅੜ੍ਹਕਾਂ ਪਿੰਡਾਂ ਵਿਚ ਮੋਮਬੱਤੀ ਮਾਰਚ ਕਰਕੇ ਸ਼ਰਧਾਂਜਲੀਆਂ ਦਿੱਤੀਆਂ ਗਈਆਂ।ਇਹਨਾਂ ਇਕੱਠਾਂ ਨੂੰ ਯੂਨੀਅਨ ਦੇ ਆਗੂਆਂ ਤਰਸੇਮ ਸਿੰਘ ਬੈਂਸ, ਗੁਰਬਖਸ਼ ਕੌਰ ਸੰਘਾ, ਪਰਮਜੀਤ ਸਿੰਘ ਸ਼ਹਾਬਪੁਰ, ਜਸਬੀਰ ਦੀਪ, ਬੂਟਾ ਸਿੰਘ ਮਹਿਮੂਦ ਪੁਰ, ਸੁਰਿੰਦਰ ਸਿੰਘ, ਮਹਿਰਮਪੁਰ, ਸੋਹਣ ਸਿੰਘ ਅਟਵਾਲ, ਹਰੀ ਰਾਮ ਰਸੂਲਪੁਰੀ, ਅਸ਼ੋਕ ਕੁਮਾਰ, ਅਵਤਾਰ ਸਿੰਘ ਤਾਰੀ,ਗੁਰਨਾਮ ਸਿੰਘ, ਤਾਰਾ ਸਿੰਘ, ਮੱਖਣ ਸਿੰਘ ਸਕੋਹ ਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਵਿਚ ਜਵਾਨ ਅਤੇ ਕਿਸਾਨ ਦੋਨੋਂ ਹੀ ਦੁਖੀ ਹਨ।ਮੋਦੀ ਸਰਕਾਰ ਨੇ ਪੁਲਵਾਮਾ ਹਮਲੇ ਦੀ ਅੱਜ ਤੱਕ ਜਾਂਚ ਨਹੀਂ ਕਰਵਾਈ ਕਿਉਂਕਿ ਇਸ ਨਾਲ ਕਈ ਸਾਰੇ ਗੁਪਤ ਭੇਤਾਂ ਉੱਤੋਂ ਪਰਦਾ ਉੱਠ ਸਕਦਾ ਹੈ। ਖੇਤੀ ਕਾਨੂੰਨ ਰੱਦ ਹੋਣ ਨਾਲ ਅਡਾਨੀ,ਅੰਬਾਨੀ ਅਤੇ ਹੋਰ ਵਿਦੇਸ਼ੀ ਕਾਰਪੋਰੇਟ ਇਸ ਸਰਕਾਰ ਨਾਲ ਨਰਾਜ਼ ਹੋ ਸਕਦੇ ਹਨ ਪਰ ਇਸ ਸਰਕਾਰ ਨੂੰ ਦੇਸ਼ ਦੇ ਅੰਨਦਾਤਾ ਦੀ ਕੋਈ ਪ੍ਰਵਾਹ ਨਹੀਂ ਹੈ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...