ਬੰਗਾ15ਫ਼ਰਵਰੀ (ਮਨਜਿੰਦਰ ਸਿੰਘ )
ਬੀਤੇ ਦਿਨੀਂ ਹੋਈਆਂ ਬੰਗਾ ਵਿਖੇ ਨਗਰ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਬੰਗਾ ਨਿਵਾਸੀਆਂ ਅਤੇ ਸਮੂਹ ਵੋਟਰਾਂ ਵੱਲੋਂ ਜਿਸ ਏਕੇ , ਭਾਈਚਾਰਕ ਸਾਂਝ ਅਤੇ ਸ਼ਾਂਤੀ ਦੇ ਨਾਲ ਇਸ ਪੋਲਿੰਗ ਅਮਲ ਨੂੰ ਸੰਪੂਰਨ ਕੀਤਾ ,ਇਸ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਮਿਲਦੀ ਇਹ ਸ਼ਬਦ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਹਲਕਾ ਇੰਚਾਰਜ ਬੰਗਾ ਨੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦੇ ਹੋਏ ਕਹੇ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬੰਗਾ ਨਿਵਾਸੀਆਂ ਨੇ ਹਰੇਕ ਚੋਣਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੀ ਇਵੇਂ ਹੀ ਇਸ ਵਾਰ ਵੀ ਭਾਈਚਾਰਕ ਸਾਂਝ ਦਾ ਪੂਰਨ ਇਤਿਹਾਸ ਸਿਰਜਿਆ ਹੈ ਸ੍ਰੀ ਪੱਲੀ ਝਿੱਕੀ ਨੇ ਇਸ ਮੌਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਕਾਂਗਰਸ ਸਾਰੀਆਂ ਨਗਰ ਕੌਂਸਲਾਂ ਵਿੱਚ ਪੂਰਨ ਬਹੁਮਤ ਦੇ ਨਾਲ ਆਪਣੀਆਂ ਕਮੇਟੀਆਂ ਬਣਾਏਗੀ ਕਿਉਂਕਿ ਸਮੂਹ ਵੋਟਰਾਂ ਵੱਲੋਂ ਕਾਂਗਰਸ ਦੀਆਂ ਵਿਕਾਸ ਮੁਖੀ ਨੀਤੀਆਂ ਨੂੰ ਪੂਰਨ ਰੂਪ ਵਿੱਚ ਦਿੱਤਾ ਗਿਆ ਹੈ ਇਸ ਮੌਕੇ ਤੇ ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ , ਦਰਬਜੀਤ ਸਿੰਘ ਪੂਨੀ ਚੇਅਰਮੈਨ, ਠੇਕੇਦਾਰ ਰਾਜਿੰਦਰ ਸਿੰਘ , ਰਘੁਬੀਰ ਸਿੰਘ ਬਿੱਲਾ ,ਹਰਭਜਨ ਸਿੰਘ ਭਰੋਲੀ, ਡਾ ਬਖਸ਼ੀਸ਼ ਸਿੰਘ ,ਮਨਜਿੰਦਰ ਮੋਹਨ ਬੌਬੀ, ਹਰੀਪਾਲ ,ਸਚਿਨ ਘਈ, ਰਾਜਿੰਦਰ ਸਿੰਘ ਬਾਬਾ, ਕੀਮਤੀ ਸੱਦੀ ਅਤੇ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ
No comments:
Post a Comment