ਬੰਗਾ1, ਮਾਰਚ ( ਨਵਕਾਂਤ ਭਰੋਮਜਾਰਾ ) ਹਰ ਮਹੀਨੇ ਦੀ ਪਹਿਲੀ ਤਰੀਖ ਵਾਂਗ ਅੱਜ ਵੀ ਭਾਰਤ ਵਿਕਾਸ ਪਰੀਸ਼ਦ ਬ੍ਰਾਂਚ ਬੰਗਾ ਨੇ ਮੁਕੰਦਪੁਰ ਰੋਡ ਤੇ ਸਥਿਤ "ਰਾਣਾ ਲੈਬ" ਵਿਖੇ ਮੁਫਤ ਸ਼ੂਗਰ ਚੈਕ ਅੱਪ ਲਗਾਇਆ ਗਿਆ । ਪਰੀਸ਼ਦ ਦੇ ਪ੍ਰਧਾਨ ਨਵਕਾਂਤ ਭਰੋਮਜਾਰਾ ਦੀ ਅਗਵਾਈ ਵਿੱਚ ਲਗਾਏ ਇਸ ਕੈਂਪ ਦਾ ਉਦਘਾਟਨ ਸੀਨੀਅਰ ਮੀਤ ਪ੍ਰਧਾਨ ਬਲਬੀਰ ਸਿੰਘ ਝਿੱਕਾ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ੂਗਰ ਇੱਕ ਨਾਮੁਰਾਦ ਬੀਮਾਰੀ ਹੈ । ਇਸ ਬੀਮਾਰੀ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਮਿੱਠੇ ਤੋ ਰਹਿਤ ਲੈਣੀਆਂ ਚਾਹੀਦੀਆਂ ਹਨ । ਹਲਕੀ ਵਰਜਿਸ਼ ਅਤੇ ਸਵੇਰ ਦੀ ਸੈਰ ਕਰਨੀ ਚਾਹੀਦੀ ਹੈ । ਇਸ ਕੈਂਪ ਵਿੱਚ 102 ਮਰੀਜ਼ਾਂ ਦੇ ਖੂਨ ਦੀ ਜਾਂਚ ਰਾਣਾ ਕੁਲਦੀਪ ਸਿੰਘ ਅਤੇ ਉਸਦੀ ਟੀਮ ਨੇ ਕੀਤੀ । ਸ਼ੂਗਰ ਦੇ ਰੋਗੀਆਂ ਨੂੰ ਡਾ ਬਲਵੀਰ ਸ਼ਰਮਾ ਨੇ ਟਿਪਸ ਦਿੱਤੇ ।ਇਸ ਮੌਕੇ ਪ੍ਰਧਾਨ ਨਵਕਾਂਤ ਭਰੋਮਜਾਰਾ , ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਰਾਣਾ , ਕੈਸ਼ੀਅਰ ਕਰਨਵੀਰ ਸਿੰਘ ਅਰੋੜਾ , ਬਲਬੀਰ ਸਿੰਘ ਝਿੱਕਾ , ਨਵਤੇਜ ਸਿੰਘ ,ਬਲਵੀਰ ਕੌਰ ਆਦਿ ਹਾਜਰ ਸਨ ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment