Tuesday, April 27, 2021

ਗੁਰੂਦਵਾਰਾ ਗੁਰਪਲਾਹ ਪੰਜ ਟਾਹਲੀਆ ਸਾਹਿਬ ਦੀ ਮੌਜੂਦਾ ਅਤੇ ਪੁਰਾਣੀ ਪ੍ਰਬੰਧਕ ਕਮੇਟੀ ਆਹਮੋ ਸਾਹਮਣੇ -*-ਮਾਮਲਾ ਹੈਡ ਗ੍ਰੰਥੀ ਨੂੰ ਹਟਾਉਣ ਦਾ:

ਗੁਰਦੁਆਰਾ ਪੰਜ ਟਾਹਲੀਆਂ ਸਾਹਿਬ ਚੱਕ ਗੁਰੂ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਜਾਣਕਾਰੀ ਦਿੰਦੇ ਹੋਏ  

ਬੰਗਾ 27 ਅਪ੍ਰੈਲ (ਮਨਜਿੰਦਰ ਸਿੰਘ)ਬੰਗਾ ਹਲਕੇ ਦੇ ਪਿੰਡ ਚਕਗੁਰੁ ਵਿਖੇ  ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਚਰਨ ਸ਼ੋਹ ਪ੍ਰਾਪਤ ਇਤਿਹਾਸਕ  ਗੁਰੂਦਵਾਰਾ  ਸ਼੍ਰੀ ਗੁਰਪਲਾਹ  ਪੰਜ ਟਾਹਲੀ ਸਾਹਿਬ ਵਿਖੇ ਮਜੂਦਾ ਪ੍ਰਬੰਧਕ ਕਮੇਟੀ ਅਤੇ ਪੁਰਾਣੀ ਪੰਜ ਮੈਬਰੀ ਕਮੇਟੀ ਵਿਚ ਹੈਡ ਗ੍ਰੰਥੀ ਨੂੰ ਹਟਾਉਣ ਦੇ ਮੁਦੇ ਤੇ ਮਾਹੌਲ ਤਨਾਅ ਪੂਰਵਕ ਬਣਿਆ ਹੋਇਆ ਹੈ |ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰੂਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਸ:ਅਵਤਾਰ ਸਿੰਘ ਨੇ ਦੱਸਿਆ ਕਿ ਗੁਰਦਵਾਰਾ ਸਾਹਿਬ ਵਿਖੇ ਲੰਬੇ ਸਮੇ ਤੋਂ ਸੇਵਾ ਨਿਭਾਅ ਰਹੇ ਹੈਡ ਗ੍ਰੰਥੀ ਸਿੰਘ ਭਾਈ ਮਲਕੀਤ ਸਿੰਘ ਨੂੰ ਕੁਝ ਨੌਜਵਾਨਾਂ ਵਲੋਂ 15 ਦਿਨਾਂ ਵਿਚ ਗੁਰੂਦਵਾਰਾ ਸਾਹਿਬ ਛੱਡ ਕੇ ਜਾਨ ਲਈ ਤਾਨਾਸ਼ਾਹੀ ਤਰੀਕੇ ਨਾਲ ਕਹਿ ਦਿੱਤਾ ਗਿਆ ਹੈ |ਜਦ ਕਿ ਉਨ੍ਹਾਂ ਕੋਲ ਇਸ ਤਰਾਂ ਦਾ ਕੋਈ ਅਧਿਕਾਰ ਨਹੀਂ ਹੈ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪੁਰਾਣੀ ਪੰਜ ਮੈਬਰੀ ਕਮੇਟੀ ਦੇ ਮੈਂਬਰ ਹਨ ਜੋ ਕਿ ਮਹਾਪੁਰਸ਼ ਬਾਬਾ ਸੁਚਾ ਸਿੰਘ ਕਿਲਾ ਅਨੰਦਗੜ੍ਹ ਵਲੋਂ ਆਰਜੀ ਤੋਰ ਤੇ ਬਣਾਈ ਗਈ ਸੀ ਜਿਸ ਦਾ ਵੱਜੂਦ ਇਲਾਕਾ ਅਤੇ ਪਿੰਡ ਚੱਕ ਗੁਰੂ ਨਿਵਾਸੀ ਸੰਗਤਾਂ ਦੇ  ਸਹਿਯੋਗ ਨਾਲ ਨਵੀ ਕਮੇਟੀ ਦੇ ਬਣਨ ਉਪਰੰਤ  ਖਤਮ ਹੋ ਗਿਆ  ਹੈ| ਇਸ ਲਈ ਹੈਡ ਗ੍ਰੰਥੀ ਨੂੰ ਹਟਾਉਣ ਜਾ ਰੱਖਣ ਦਾ ਅਧਿਕਾਰ ਮਜੂਦਾ ਕਮੇਟੀ ਕੋਲ ਹੈ ਅਤੇ ਮਜੂਦਾ ਕਮੇਟੀ ਨੇ ਹੈਡ ਗ੍ਰੰਥੀ ਮਲਕੀਤ ਸਿੰਘ ਨੂੰ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਪਹਿਲਾ ਦੀ ਤਰਾਂ ਜਾਰੀ ਰੱਖਣ ਲਈ ਕਹਿ ਦਿੱਤਾ ਹੈ | ਪਰ ਹੈਡ ਗ੍ਰੰਥੀ ਨੂੰ ਇਨ੍ਹਾਂ ਨੌਜਵਾਨਾਂ ਵਲੋਂ ਡਰਾਈਆ ਧਮਕਾਈਆ ਜਾ ਰਿਹਾ ਹੈ |ਪ੍ਰਧਾਨ ਨੇ ਦੱਸਿਆ ਕੇ ਪ੍ਰਬੰਧਕ ਕਮੇਟੀ ਵਲੋਂ ਇਸ ਸਾਰੇ ਮਾਮਲੇ ਬਾਰੇ ਡੀ ਐਸ ਪੀ ਸਾਹਿਬ  ਬੰਗਾ ਨੂੰ ਜਾਣਕਾਰੀ ਦੇ ਚੁਕੇ ਹਨ ਅਤੇ ਐਸ ਡੀ ਐਮ ਬੰਗਾ ਨੂੰ ਲਿਖਤੀ ਸਕਾਇਤ ਕਰਦੇ ਹੋਏ ਬੇਨਤੀ ਕੀਤੀ ਗਈ ਹੈ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਬਿਨਾਂ ਵਜ੍ਹਾ ਲੜਾਈ ਕਰਨ ਤੋਂ ਵਰਜਿਆ ਜਾਵੇ |ਇਸ ਬਾਰੇ ਜਦੋ ਪੁਰਾਣੀ  5 ਮੈਬਰੀ ਕਮੇਟੀ ਦੇ ਮੈਂਬਰ ਨਾਲ ਫੋਨ ਤੇ  ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਸੰਤ ਮਹਾਪੁਰਸ਼ ਬਾਬਾ ਸੁਚਾ ਸਿੰਘ ਕਿਲਾ ਆਨੰਦ ਗੜ੍ਹ ਵਾਲਿਆਂ ਵਲੋਂ ਇਸ ਗੁਰੂਦਵਾਰਾ ਸਾਹਿਬ ਦੇ ਪ੍ਰਬੰਧ ਦੇ ਅਧਿਕਾਰ ਸਾਨੂੰ  ਪ੍ਰਾਪਤ ਹਨ ਤੇ ਮਜੂਦਾ ਗ੍ਰੰਥੀ ਮਲਕੀਤ ਸਿੰਘ ਨਿਯਮਾਂ ਦੀ ਪਾਲਣਾ ਨਾ ਕਰਦਿਆਂ ਹੋਇਆ ਬਹੁਤ ਗ਼ਲਤੀਆਂ ਕਰ ਰਿਹਾ ਹੈ ਇਸ ਲਈ ਇਸ ਨੂੰ ਗੁਰੂਦਵਾਰਾ ਸਾਹਿਬ ਦੀ ਸੇਵਾ ਤੋਂ ਹਟਾ ਦੇਣਾ ਚਾਹਿਦਾ ਹੈ |        

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...