Monday, April 26, 2021

ਓ.ਡੀ.ਐੱਫ. ਪਲੱਸ ਸਕੀਮ ਤਹਿਤ ਚਾਹਲ ਕਲਾਂ ‘ਚ ਜਾਗਰੂਕਤਾ ਕੈਂਪ

ਚਾਹਲ ਕਲਾਂ ਵਿਖੇ ਓ.ਡੀ.ਐਫ ਪਲੱਸ ਸਕੀਮ ਸੰਬੰਧੀ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਇੰਜੀ: ਜੋਗਾ ਸਿੰਘ ਨਾਲ ਰਾਜੇਸ਼ ਚੱਡਾ ਬੀ.ਡੀ.ਪੀ.ਓ. , ਸਰਪੰਚ ਅਮਰਜੀਤ ਕੌਰ ਚਾਹਲ।

ਬੰਗਾ, 26ਅਪਰੈਲ(ਹਰਜਿੰਦਰ ਕੌਰ ਚਾਹਲ)
ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਸ਼ੇਨਾ ਅਗਰਵਾਲ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤਹਿਤ ਜਿਲ੍ਹੇ ਦੇ ਪਿੰਡਾਂ ਸੁੰਦਰ ਅਤੇ ਸਾਫ-ਸੁਥਰੇ ਬਣਾਉਣ ਲਈ ਸ਼ੁਰੂ ਕੀਤੀ ਗਈ ਓ.ਡੀ.ਐੱਫ ਪਲੱਸ ਸਕੀਮ ਮੁਹਿੰਮ ਤਹਿਤ ਪਿੰਡ ਚਾਹਲ ਕਲਾਂ ਵਿਖੇ ਸਰਪੰਚ ਸ਼੍ਰੀਮਤੀ ਅਮਰਜੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਸ਼੍ਰੀ ਰਾਜੇਸ਼ ਚੱਡਾ ਬੀ.ਡੀ.ਪੀ.ਓ ਔੜ, ਵਰਕਸ ਮੈਨੇਜਰ ਇੰਜੀ: ਜੋਗਾ ਸਿੰਘ, ਗੁਰਪ੍ਰੀਤ ਕੌਰ ਏ.ਪੀ.ਓ.(ਮਨਰੇਗਾ) ਅਤੇ ਅਮਰਜੀਤ ਜੇ.ਈ. ਜਲ ਸਪਲਾਈ ਵਿਭਾਗ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਇੱਕਤਰ ਪਿੰਡ ਵਾਸੀਆਂ ਨੂੰ ਦੱਸਿਆ ਗਿਆ ਕਿ ਸਰਕਾਰ ਦੀ ਸਕੀਮ ਤਹਿਤ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ-ਸੰਭਾਲ ਕਰਕੇ ਮੁੜ ਵਰਤੋਂ ਵਿੱਚ ਲਿਆਉਣ, ਛੱਪੜ ਦੇ ਪਾਣੀ ਅਤੇ ਮੀਂਹ ਦੇ ਵਾਧੂ ਪਾਣੀ ਨੂੰ ਇੱਕਤਰ ਕਰਕੇ ਕਿਵੇਂ ਵਰਤੋਂ ਵਿੱਚ ਲਿਆਉਣਾ ਹੈ।ਉਹਨਾਂ ਦੱਸਿਆ ਕਿ ਬਰਸਾਤ ਦੌਰਾਨ ਮੀਂਹ ਦੇ ਇਸ ਪਾਣੀ ਨੂੰ ਖੇਤੀਬਾੜੀ ‘ਚ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ।ਇਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇਗੀ ਅਤੇ ਕੂੜੇ ਦੀ ਸਾਂਭ-ਸੰਭਾਲ ਲਈ ਬਣਨ ਵਾਲੇ ਪ੍ਰੋਜੈਕਟ ਨਾਲ ਪਿੰਡ ਨੂੰ ਸਾਫ-ਸੁਥਰਾ ਰੱਖ ਕੇ ਸ਼ੁੱਧ ਵਾਤਾਵਰਨ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।ਉਹਨਾਂ ਨੇ ਲੋਕਾਂ ਨੂੰ ਖੁੱਲ੍ਹੇ ਵਿੱਚ ਟਾਇਲਟ ਕਰਨ ਤੋਂ ਗੁਰੇਜ ਕਰਨ ਲਈ ਵੀ ਕਿਹਾ।ਸਰਪੰਚ ਸ਼੍ਰੀਮਤੀ  ਅਮਰਜੀਤ ਕੌਰ ਨੇ ਕੈਂਪ ਦੌਰਾਨ ਪੁੱਜੀਆਂ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆ ਪਿੰਡ ਵਾਸੀਆਂ ਨੂੰ ਇਸ ਪ੍ਰੋਜੈਕਟ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ।ਇਸ ਮੌਕੇ ਜਤਿੰਦਰ ਕੁਮਾਰ ਜੀ.ਆਰ.ਐੱਸ.(ਮਨਰੇਗਾ), ਮਾਸਟਰ ਹਰਵਿੰਦਰ ਸਿੰਘ, ਮੈਡਮ ਤਰਨਜੀਤ ਕੌਰ, ਜਸਪਾਲ ਚਾਹਲ, ਕੁਲਵੀਰ ਕੌਰ ਪੰਚ, ਕੁਲਵਿੰਦਰ ਕੌਰ ਪੰਚ, ਸੰਦੀਪ ਪੰਚ, ਪ੍ਰਭਜੋਤ ਪੰਚ, ਕਿਸ਼ਨ ਲਾਲ ਨੰਬਰਦਾਰ, ਕਮਲਜੀਤ ਪੰਪ ਓਪਰੇਟਰ, ਤਰਸੇਮ ਕੌਰ ਆਦਿ ਹਾਜਰ ਸਨ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...