ਬੰਗਾ 24, ਅਪ੍ਰੈਲ (ਮਨਜਿੰਦਰ ਸਿੰਘ) ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਅਹਿੰਸਾ ਅਤੇ ਪ੍ਰੇਮ ਦੇ ਅਵਤਾਰ ਜੈਨ ਧਰਮ ਦੇ ਚੌਵੀਵੇਂ ਤੀਰਥੰਕਰ ਭਗਵਾਨ ਸ੍ਰੀ ਮਹਾਂਵੀਰ ਸਵਾਮੀ ਜੀ ਦੀ 2620ਵੀ ਜਯੰਤੀ ਆਨਲਾਈਨ ਸ਼ਰਧਾ ਨਾਲ ਮਨਾਈ ਗਈ । ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੰਜੂਮੋਹਨ ਬਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਅਰਸ਼ਪ੍ਰੀਤ ਖ਼ੁਸ਼ਬੂ ਹਰਮਨ ਵੱਲੋਂ ਇਸ ਮਹਾਨ ਪਰਵ ਤੇ ਆਨਲਾਈਨ ਭਜਨ ਗਾਏ ,
ਸਕੂਲ ਦੀ ਅਧਿਆਪਕਾ ਦੀਪਿਕਾ ਵੱਲੋਂ ਵੀ ਭਜਨ ਗਾਇਨ ਕੀਤਾ ਗਿਆ ।ਸ੍ਰੀ ਐੱਸ ਐੱਸ ਜੈਨ ਸਭਾ ਦੇ ਸੈਕਟਰੀ ਸ੍ਰੀ ਰੋਹਿਤ ਜੈਨ ਨੇ ਭਗਵਾਨ ਮਹਾਂਵੀਰ ਦੇ ਉਦੇਸ਼ਾਂ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਭਗਵਾਨ ਸ਼੍ਰੀ ਮਹਾਵੀਰ ਜੀ ਅਹਿੰਸਾ ਅਤੇ ਸੱਚ ਦੇ ਪ੍ਰਤੀਕ ਸਨ ਅਤੇਸਮੁੱਚੀ ਮਾਨਵਤਾ ਨੂੰ ਉਨ੍ਹਾਂ ਦੇ ਉਪਦੇਸ਼ਾਂ ਦਾ ਪਾਲਣ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ ।
ਸਕੂਲ ਦੀ ਪ੍ਰਬੰਧਕ ਕਮੇਟੀ ਚੇਅਰਮੈਨ ਸ੍ਰੀ ਜੇਡੀ ਜੈਨ ਪ੍ਰਧਾਨ ਸ੍ਰੀ ਕਮਲ ਜੈਨ ਮੈਨਜਰ ਸ੍ਰੀ ਸੰਜੀਵ ਜੈਨ ਵੱਲੋਂ ਸਾਰਿਆਂ ਨੂੰ ਭਗਵਾਨ ਮਹਾਂਵੀਰ ਜਯੰਤੀ ਦੇ ਮਹਾਨ ਪਰਵ ਤੇ ਵਧਾਈ ਦਿੱਤੀ ਗਈ ।
No comments:
Post a Comment