ਬੰਗਾ, 22ਅਪਰੈਲ( ਮਨਜਿੰਦਰ ਸਿੰਘ ) ਪਿੰਡ ਪਠਲਾਵਾ ਬੀਤੇ ਸਾਲ ਉਸ ਸਮੇਂ ਚਰਚਾ ਵਿੱਚ ਆਇਆ ਸੀ, ਜਦੋਂ ਇਸ ਪਿੰਡ ਵਿੱਚ ਕਰੋਨਾ ਦੀ ਬਿਮਾਰੀ ਨੇ ਦਸਖ਼ਤ ਦਿੱਤੀ ਸੀ ਤੇ ਇਹ ਪਠਲਾਵਾ ਪਿੰਡ ਪੂਰੇ ਦੇਸ਼ ਵਿੱਚ ਮਸ਼ਹੂਰ ਹੋ ਗਿਆ ਸੀ ਇਸੇ ਹੀ ਪਿੰਡ ਦੇ ਨੌਜਵਾਨਾਂ ਬਜ਼ੁਰਗ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ (ਉਮਰ 82) ਨੇ ਦਿੱਲੀ ਅੰਦੋਲਨ ’ਚ ਸ਼ਾਮਲ ਹੋਣ ਲਈ ਸਾਈਕਲ ਤੇ ਚਾਲੇ ਪਾਏ ਉਪਰੰਤ ਉਥੇ 15 ਦਿਨ ਰਹਿ ਕੇ ਲੰਗਰ ਦੀ ਸੇਵਾ ਕੀਤੀ ਅਤੇ ਸਾਈਕਲ ਤੇ ਸਵਾਰ ਜਥੇਦਾਰ ਗੁਰਬਖਸ਼ ਸਿੰਘ ਪਠਲਾਵਾ ਪਿੰਡ ਪੁਜਾ ਤਾਂ ਉਸ ਦਾ ਪੂਰੇ ਜੋਸ਼ੋ ਖਰੋਸ਼ ਨਾਲ ਸਵਾਗਤ ਕੀਤਾ ਗਿਆ, ਉਪਰੰਤ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਜਥੇਦਾਰ ਗੁਰਬਖਸ਼ ਸਿੰਘ ਦਾ ਵਿਸ਼ੇਸ਼ ਤੌਰ ਸਨਮਾਨ ਕੀਤਾ ਗਿਆ, ਇਸ ਮੌਕੇ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਹਾਜ਼ਰ ਸਨ ਇਸ ਮੌਕੇ ਜਥੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਵਾਸੀਆਂ ਨਾਲ ਮਹੀਨਾ ਭਰ ਦਿੱਲੀ ਮੋਰਚਿਆਂ ’ਚ ਲੰਗਰ ਦੀ ਸੇਵਾ ਕਰਕੇ ਆਇਆ ਹੈ। ਉਸ ਨੇ ਕਿਹਾ ਕਿ ਆਪਣੇ ਜੱਦੀ ਪਿੰਡ ਪਠਲਾਵਾ ਤੋਂ ਦਿੱਲੀ ਤੱਕ ਦਾ ਲੰਬਾ ਸਫ਼ਰ ਸਾਇਕਲ ’ਤੇ ਤਹਿ ਕਰਨ ਪਿੱਛੇ ਦੋ ਮਕਸਦ ਹਨ। ਇੱਕ ਤਾਂ ਨਵੀਂ ਪੀੜ੍ਹੀ ਲਈ ਹੋਰ ਹਿੰਮਤ ਤੇ ਉਤਸ਼ਾਹ ਦੀ ਪ੍ਰੇਰਨਾ ਦੇਣਾ ਦੂਜਾ ਦਿੱਲੀ ਸਰਕਾਰ ਨੂੰ ਇਹ ਸੁਨੇਹਾ ਦੇਣਾ ਕਿ ਉਸ ਨਾਲ ਟੱਕਰ ਲੈਣ ਲਈ ਬਜ਼ੁਰਗ ਪੀੜ੍ਹੀ ਦੀ ਹੀ ਹਿੰਮਤ ਕਾਫ਼ੀ ਹੈ । ਗੁਰਦੁਆਰਾ ਸੰਤ ਬਾਬਾ ਘੱਨਯਾ ਸਿੰਘ ਦੇ ਮੁੱਖੀ ਸੰਤ ਬਾਬਾ ਗੁਰਬਚਨ ਸਿੰਘ ਜੀ , ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ, ਸਰਦਾਰ ਤਰਲੋਚਨ ਸਿੰਘ ਵਾਰੀਆ, ਗੂਰੂ ਨਾਨਕ ਮਿਸ਼ਨ ਐਂਡ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਹਰਦੇਵ ਸਿੰਘ ਕਾਹਮਾ, ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ,ਐਸ ਜੀ ਪੀ ਸੀ ਦੇ ਮੈਂਬਰ ਸੰਤ ਚਰਨਜੀਤ ਸਿੰਘ ਜੱਸੋਵਾਲ, ਸਰਪੰਚ ਹਰਪਾਲ ਸਿੰਘ ਪਠਲਾਵਾ, ਅਮਰਜੀਤ ਸਿੰਘ ਕਲੇਰ, ਜਥੇਦਾਰ ਅਵਤਾਰ ਸਿੰਘ ਪਠਲਾਵਾ, ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਕੁਲਵਿੰਦਰ ਸਿੰਘ ਢਾਹਾਂ, ਬਲਵੰਤ ਸਿੰਘ, ਆਦਿ ਨੇ ਵਧਾਈਆਂ ਦਿੱਤੀਆਂ, ਤੇ ਸਨਮਾਨ ਕੀਤਾ ਗਿਆ ਇਸ ਮੌਕੇ ਮਾਸਟਰ ਤਰਲੋਚਨ ਸਿੰਘ, ਮਾਸਟਰ ਤਰਸੇਮ ਪਠਲਾਵਾ,ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਕੁਲਦੀਪ ਸਿੰਘ ਪਠਲਾਵਾ, ਹਰਜੀਤ ਸਿੰਘ ਜੀਤਾ, ਹਰਜਿੰਦਰ ਸਿੰਘ ਜਿੰਦਾ, ਮਾਸਟਰ ਹਰਮੇਸ਼ ਪਠਲਾਵਾ, ਚਰਨਜੀਤ ਪੋਸ਼ੀ,ਪੰਚ ਸੁੱਖਵਿੰਦਰ ਸਿੰਘ,ਪੰਚ ਦਿਲਾਵਰ, ਬਲਵੀਰ ਸਿੰਘ ਯੂ ਕੇ, ਬਲਵੀਰ ਸਿੰਘ ਜਗਤੈ,ਆਦਿ ਹਾਜ਼ਰ ਸਨ।
Subscribe to:
Post Comments (Atom)
ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ
ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਬੰਗਾ 6,ਜੁਲਾਈ (ਮਨਜਿੰਦਰ ਸਿੰਘ)ਪਿਛਲੇ ਦਿਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਸ੍ਰੀ ਰਵੀ ਭੂਸ਼ਣ ਗੋਇਲ ਇਸ ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਬੰਗਾ ਦ...
-
ਬੰਗਾ, 17 ਦਸੰਬਰ (ਮਨਜਿੰਦਰ ਸਿੰਘ): ਬੰਗਾ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਪਸ਼ਟ ਬਹੁਮਤ ਹਾਸਲ ...
No comments:
Post a Comment