Wednesday, April 7, 2021

ਆਮ ਆਦਮੀ ਪਾਰਟੀ ਮਹਿੰਗੀ ਬਿਜਲੀ ਦੇ ਵਿਰੋਧ ਵਿੱਚ ਜਨ ਅੰਦੋਲਨ ਕਰੇਗੀ:

ਬੰਗਾ 7,ਅਪ੍ਰੈਲ( ਮਨਜਿੰਦਰ ਸਿੰਘ )ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ  ਪੰਜਾਬ ਵਿੱਚ ਵੀ ਦਿੱਲੀ ਦੀ ਤਰਜ਼ ਤੇ ਬਿਜਲੀ ਸਸਤੀ ਹੋਵੇ ਅਤੇ 200 ਯੂਨਿਟ ਬਿਜਲੀ ਹਰ ਘਰ ਨੂੰ ਮੁਫ਼ਤ ਦਿੱਤੀ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਵਿਖੇ ਪਾਰਟੀ ਦੇ ਦੋਆਬਾ ਜ਼ੋਨ ਇੰਚਾਰਜ ਗਰੀਸ਼  ਅਗਰਵਾਲ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਇੰਚਾਰਜ ਸੰਜੀਵ ਨੇ ਕਰਦਿਆਂ ਕਿਹਾ ਕਿ ਬਿਜਲੀ ਸਸਤੀ ਕਰਵਾਉਣ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਜਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ।ਇਸ ਤਹਿਤ ਪਾਰਟੀ ਜ਼ਿਲ੍ਹਾ ਪੱਧਰ ਤੇ ਘਰ ਘਰ ਜਾ ਕੇ ਬਿਜਲੀ ਦੇ ਮੁੱਦੇ ਤੇ ਲੋਕਾਂ ਨਾਲ ਸੰਪਰਕ ਕਰੇਗੀ  ਅਤੇ ਇਹ ਯਕੀਨ ਦਿਵਾਇਆ ਜਾਵੇਗਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੰਜਾਬ ਦੇ ਲੋਕਾਂ ਨੂੰ ਹੋਰ ਸਹੂਲਤਾਂ ਦੇ ਨਾਲ ਸਸਤੀ ਬਿਜਲੀ ਦਿੱਤੀ ਜਾਵੇਗੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ,ਜਨਰਲ ਸਕੱਤਰ ਮਨੋਹਰ ਲਾਲ ਗਾਬਾ, ਜਰਨਲ ਸਕੱਤਰ ਟਰੇਡ ਵਿੰਗ ਸ਼ਿਵ  ਕੌੜਾ,ਰਣਵੀਰ ਸਿੰਘ ਰਾਣਾ, ਰਾਮ ਕਿਸ਼ਨ ਪੱਲੀ ਝਿੱਕੀ ,ਐਮ ਸੀ ਮੀਨੂੰ ਸਾਗਰ ਅਰੋਡ਼ਾ, ਨਰਿੰਦਰ ਰੱਤੂ ਐਮ ਸੀ, ਸਰਬਜੀਤ ਸਾਬੀ ਐਮ ਸੀ ,ਰਾਜ ਕੁਮਾਰ ਅਮਰਦੀਪ ਬੰਗਾ, ਬਲਵੀਰ ਕਰਨਾਣਾ ਸਤਨਾਮ ਸਿੰਘ, ਹਰਦਿਆਲ ਸਾਬਕਾ ਸਰਪੰਚ ਪ੍ਰਸ਼ਾਂਤ ਰਾਣਾ, ਸੁਖਵਿੰਦਰ ਸਿੰਘ, ਬਾਬਾ ਬਲਵੰਤ ਬਲਿਹਾਰ ਸਿੰਘ ਮਾਨ, ਕੁਲਵਿੰਦਰ ਮਾਨ, ਰਵੀ ਕੁਮਾਰ, ਲਕਸ਼ਮਣ , ਖੁਸ਼ਵਿੰਦਰ ਮਾਨ, ਹਰਜੀਤ ਮਾਨ ਛਿੰਦੀ ਨੰਬਰਦਾਰ ,ਜਸਵਿੰਦਰ ਪਾਲ ਆਦਿ ਹਾਜ਼ਰ ਸਨ ।          

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...