Wednesday, May 5, 2021

ਆਕਸੀਜਨ ਦੀ ਕਮੀ ਦੀ ਪੂਰਤੀ ਲਈ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਜ਼ਰੂਰਤ, ਵਾਰੀਆ-*ਕਰੋਨਾ ਦੇ ਖਾਤਮੇ ਲਈ ਹਦਾਇਤਾਂ ਦੀ ਵੀ ਪਾਲਣਾ ਕਰੋ

ਗੱਲਬਾਤ ਦੌਰਾਨ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ
ਬੰਗਾ5 ਮਈ (ਮਨਜਿੰਦਰ ਸਿੰਘ )

ਪੰਜਾਬ ਦੀ ਪ੍ਰਸਿੱਧ ਸੰਸਥਾ ਏਕ ਨੂਰ ਸਵੈ-ਸੇਵੀ ਸੰਸਥਾ ਪਠਲਾਵਾ ਵੱਲੋਂ ਬੀਤੇ ਦਿਨੀਂ ਇਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ ਉਪਰੰਤ ਕੋਰੋਨਾ ਮਹਾਂਮਾਰੀ ਦੇ ਕਾਰਨ ਸਾਡੇ ਦੇਸ਼ ਵਿਚ ਵੱਡੇ ਪੱਧਰ ਤੇ ਆਈ ਆਕਸੀਜਨ ਦੀ ਕਮੀ ਦੇ ਕਾਰਨ ਅਸੀਂ ਖ਼ੁਦ ਜ਼ਿੰਮੇਵਾਰ ਹਾਂ ਲਾਲਚ ਦੀ ਪੂਰਤੀ ਵਾਸਤੇ ਲੱਖਾਂ ਦਰਖਤਾ ਦਾ ਕਤਲ ਕਰ ਦਿੱਤਾ ਹੈ ਜਿਸ ਦੀ ਬਦੌਲਤ ਵਾਤਾਵਰਣ ਵਿੱਚ ਆਕਸੀਜਨ ਦੀ ਕਮੀ ਦੇ ਕਾਰਨ ਲੋਕ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਦੇ ਸੰਸਥਾ ਦੇ ਚੈਅਰਮੈਨ ਸਰਦਾਰ ਇੰਦਰਜੀਤ ਸਿੰਘ ਵਾਰੀਆ ਨੇ ਕੀਤਾ, ਉਨ੍ਹਾਂ ਕਿਹਾ ਕਿ ਕਿੰਨੀ ਦੁਖਦਾਇਕ ਗੱਲ ਹੈ ਕਿ ਕੁਦਰਤੀ ਭੰਡਾਰਾ ਅਤੇ ਜੰਗਲਾਂ ਨਾਲ ਭਰਪੂਰ ਦੇਸ਼ ਭਾਰਤ ਵਿੱਚ ਲੋਕ ਆਕਸੀਜਨ ਦੀ ਕਮੀ ਨਾਲ ਮਰ ਰਹੇ ਹਨ ਅਤੇ ਵਿਦੇਸ਼ਾਂ ਤੋਂ ਵਖ-ਵਖ ਦੇਸ਼ ਭਾਰਤ ਵਾਸਤੇ ਆਕਸੀਜਨ ਦੇ ਕੰਟੇਨਰ ਭੇਜ ਰਹੇ ਹਨ। ਜਦੋਂ ਕੇ ਚਾਹੀਦਾ ਇਹ ਸੀ ਕੇ ਭਾਰਤ ਵਿਚ ਵੱਧ ਤੋਂ ਵੱਧ ਆਕਸੀਜਨ ਬਣਾਉਣ ਦੇ ਪਲਾਂਟ ਲਗਾਏ ਜਾਂਦੇ ਜਿਸ ਨਾਲ ਸਾਨੂੰ ਆਕਸੀਜਨ ਦੀ ਕਮੀ ਨਾਲ ਜੂਝਣਾ ਨਾ ਪੈਂਦਾ। ਸਰਦਾਰ ਵਾਰੀਆਂ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਰੋਨਾ ਮਹਾਮਾਰੀ ਨਾਲ ਸਾਨੂੰ ਸਭ ਨੂੰ ਰਲ ਮਿਲ ਕੇ ਲੜਨਾ ਚਾਹੀਦਾ ਹੈ ਅਤੇ ਇਸ ਨੂੰ ਹਰਾਉਣ ਵਾਸਤੇ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਸਾਨੂੰ ਅਜਿਹੇ ਦਰੱਖਤ ਲਗਾਉਣੇ ਚਾਹੀਦੇ ਹਨ ਜੋ ਧਰਤੀ ਦਾ ਪਾਣੀ ਘੱਟ ਤੋਂ ਘੱਟ ਲੈਣ ਅਤੇ ਆਕਸੀਜਨ ਵੱਧ ਤੋਂ ਵੱਧ ਪੈਦਾ ਕਰਨ । ਅਤੇ ਕੋਰੋਨਾ ਦੇ ਖਾਤਮੇ ਲਈ ਹਦਾਇਤਾਂ ਦੀ ਪਾਲਣਾ ਵੀ ਜਰੂਰ ਕਰੋ ਕਿਉਂਕਿ ਉਹਨਾਂ ਦੀ ਦੂਸਰੀ ਲਹਿਰ ਕਾਫੀ ਘਾਤਕ ਹੈ ਇਸ ਦੇ ਟਾਕਰੇ ਲਈ ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ ਇਸਦੇ ਖਾਤਮੇ ਵੱਲ ਵਧਣ ਲਈ ਲੋਕ ਲਹਿਰ ਉਸਾਰਨ ਜਰੂਰੀ ਹੈ ਅਤੇ ਇਸ ਚੈਲੰਜ ਨੂੰ ਗੰਭੀਰਤਾ ਨਾਲ ਲੈਂਦਿਆਂ ਹਰ ਆਮ-ਖਾਸ ਨੂੰ ਸਰਕਾਰ ਵੱਲੋਂ ਸਮੇਂ ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਣ ਕਰਨਾ ਵੀ ਚਾਹੀਦਾ ਹੈ ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਵਾਰੀਆ, ਪ੍ਰਧਾਨ ਸੰਦੀਪ ਕੁਮਾਰ ਪੋਸ਼ੀ, ਮਾਸਟਰ ਤਰਸੇਮ ਪਠਲਾਵਾ, ਮਾਸਟਰ ਤਰਲੋਚਨ ਸਿੰਘ, ਹਰਪ੍ਰੀਤ ਸਿੰਘ ਖਾਲਸਾ ਪਠਲਾਵਾ, ਅਮਰਜੀਤ ਸਿੰਘ ਸੂਰਾਪੁਰ, ਬਲਵੀਰ ਸਿੰਘ ਯੂ ਕੇ, ਬਲਵੰਤ ਸਿੰਘ, ਚਰਨਜੀਤ ਪੋਸ਼ੀ, ਹਰਮੇਸ਼ ਪਠਲਾਵਾ, ਪਰਮਿੰਦਰ ਰਾਣਾ, ਬਲਵੀਰ ਸਿੰਘ ਸੁਰਿੰਦਰ ਸਿੰਘ ਕਰਮ,ਪਰਮਜੀਤ ਸਿੰਘ ਸੂਰਾਪੁਰ, ਹਰਜੀਤ ਸਿੰਘ ਜੀਤਾ,ਹਰਜਿੰਦਰ ਸਿੰਘ, ਸੇਵਾ ਸਿੰਘ, ਹਰਮਨ ਸਿੰਘ, ਬਲਜੀਤ ਸਿੰਘ, ਆਦਿ ਹਾਜ਼ਰ ਸਨ

 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...