ਬੰਗਾ,20 ਜੂਨ (ਮਨਜਿੰਦਰ ਸਿੰਘ) ਮੇਰੇ ਪਿਤਾ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਚੋ:ਸਵਰਨਾ ਰਾਮ ਜੀ ਨੇ ਆਪਣੀ ਸਾਰੀ ਜਿੰਦਗੀ ਮਨੁਖਤਾ ਦੀ ਸੇਵਾ ਵਿਚ ਲਗਾਈ|ਉਹ ਗਰੀਬਾਂ ਦੇ ਬੱਬਰ ਸ਼ੇਰ ਮਸੀਹਾ ਹਨ ਜਿਨ੍ਹਾਂ ਗਰੀਬ ਸਮਾਜ ਦੇ ਹੱਕਾਂ ਲਈ ਹਰ ਤਰਾਂ ਦੀ ਲੜਾਈ ਲੜੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੋ: ਸਵਰਨਾ ਰਾਮ ਜੀ ਦੇ ਹੋਣਹਾਰ ਸਪੁੱਤਰ ਚੋ:ਮੋਹਨ ਸਿੰਘ ਸਾਬਕਾ ਐਮ ਐਲ ਏ ਬੰਗਾ ਨੇ ਸਭਨਾ ਨੂੰ ਪਿਤਾ ਦਿਵਸ ਦੀ ਵਧਾਈ ਦਿੰਦਿਆਂ ਤੇ ਆਪਣੇ ਪਿਤਾ ਦਾ ਅਸ਼ੀਰਵਾਦ ਲੈਂਦਿਆਂ ਕੀਤਾ|ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਰਾਜਨੀਤਕ ਜੀਵਨ ਵਿਚ ਅਗੇ ਵਧਣ ਤੋਂ
ਰੋਕਣ ਲਈ ਪੁਰਾਣੇ ਸਥਾਪਤ ਰਾਜਨੀਤਕ ਨੇਤਾਵਾਂ ਵਲੋਂ ਕਤਲ ਕਰਵਾਉਣ ਦੀਆਂ ਕੋਸਿਸਾਂ ਕੀਤੀਆਂ ਗਈਆਂ ਸਨ |ਉਹ 1975 ਵਿਚ ਐਮਰਜੈਂਸੀ ਦੌਰਾਨ 19 ਮਹੀਨੇ ਜੇਲ ਵਿਚ ਬੰਦ ਰਹੇ|ਉਹ ਦਿਨ ਅਸੀਂ ਭੁੱਖੇ ਰਹਿ ਕੇ ਅਚਾਰ ਨਾਲ ਰੋਟੀ ਖਾ ਕੇ ਮੁਸ਼ਕਿਲ ਵਿਚ ਹੌਸਲੇ ਨਾਲ ਕਟੇ|ਰਾਜਨੀਤਕ ਵਿਰੋਧੀਆਂ ਵਲੋਂ ਸਾਡੇ ਪਰਿਵਾਰ ਤੇ ਕਾਤਲਾਨਾ ਹਮਲੇ ਵੀ ਕਰਾਏ ਗਏ ਜਿਨ੍ਹਾਂ ਦੀ ਦਹਿਸ਼ਤ ਕਾਰਨ ਮੇਰੀ ਪਤਨੀ ਸੰਤੋਸ਼ ਰਾਣੀ ਦੇ ਪੇਟ ਵਿਚ ਸਾਡਾ ਪਹਿਲਾ ਬੱਚਾ ਸੰਸਾਰ ਵਿਚ ਆਉਣ ਤੋਂ ਪਹਿਲਾ ਹੀ ਖਤਮ ਹੋ ਗਿਆ |ਚੋ: ਮੋਹਨ ਸਿੰਘ ਨੇ ਅਗੋ ਦੱਸਿਆ ਕਿ ਜਿਥੇ ਪਿਤਾ ਜੀ ਹਮੇਸ਼ਾ ਗਰੀਬਾਂ ਨਾਲ ਹੁੰਦੀ ਬੇਇਨਸਾਫ਼ੀ ਖਿਲਾਫ ਖੜ੍ਹਦੇ ਸਨ ਉਥੇ ਉਸ ਸਮੇ ਪੁਲਿਸ ਜਿਨ੍ਹਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰਨਾ ਚਾਹੁੰਦੀ ਸੀ ਉਨ੍ਹਾਂ ਨੂੰ ਪੁਲਿਸ ਥਾਣਿਆਂ ਵਿੱਚੋ ਛੁਡਵਾਈਆ ਜੋ ਅੱਜ ਵਦੇਸਾ ਵਿਚ ਆਪਣਾ ਜੀਵਨ ਵਧੀਆ ਢੰਗ ਨਾਲ ਬਿਤਾ ਰਹੇ ਹਨ|ਗਰੀਬ ਸਾਧਾਰਣ ਪਰਿਵਾਰ ਵਿਚ ਪੈਦਾ ਹੋ ਕੇ ਬੁਲੰਦ ਹੌਸਲੇ ਨਾਲ ਕੈਬਨਿਟ ਮੰਤਰੀ ਦੇ ਅਹੁਦੇ ਤਕ ਪਹੁੰਚੇ ਪਰ ਵਿਰੋਧੀਆਂ ਨੇ ਉਨ੍ਹਾਂ ਨੂੰ ਉਪ ਮੁਖ ਮੰਤਰੀ ਨਹੀਂ ਬਣਨ ਦਿਤਾ ਜੋ ਉਨ੍ਹਾਂ ਦਾ ਹੱਕ ਬਣਦਾ ਸੀ |ਅਕਾਲੀ ਭਾਜਪਾ ਸਰਕਾਰ ਵੇਲੇ ਮੰਤਰੀ ਹੁੰਦਿਆਂ ਉਨ੍ਹਾਂ ਨੇ ਐਸ ਸੀ ਮੁਲਾਜਮਾਂ ਵਿਰੋਧੀ 85 ਵੀ ਸੰਵਿਧਾਨ ਸੋਧ ਜੰਜੂਆ ਜੱਜਮੈਂਟ ਨੂੰ ਲਾਗੂ ਕਰਨ ਦੇ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਤੇ ਰੋਸ ਵਜੋਂ ਆਪਣਾ ਅਸਤੀਫਾ ਵੀ ਦੇ ਦਿਤਾ ਸੀ|ਸਭਿਆਚਾਰ ਮੰਤਰੀ ਰਹਿੰਦੀਆਂ ਉਨ੍ਹਾਂ ਅਸਲੀਲਤਾ ਫੈਲਾਉਣ ਵਾਲੇ ਕਲਾਕਾਰਾਂ ਨੂੰ ਨੱਥ ਪਾਈ|ਉਨ੍ਹਾਂ ਕਿਹਾ ਕਿ ਮੈਨੂੰ ਰਾਜਨੀਤੀ ਦੀਆਂ ਪੂਰਨ ਬੁਲੰਦੀਆਂ ਤੇ ਪਹੁੰਚਾਣ ਵਿਚ ਪਿਤਾ ਜੀ ਦਾ ਵੱਡਾ ਯੋਗਦਾਨ ਹੈ | ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਪਿਤਾ ਪੁੱਤਰ ਦੀ ਜੋੜੀ ਦੋਨੋ 1997 ਵਿਚ ਪੰਜਾਬ ਵਿਧਾਨ ਸਭਾ ਵਿਚ ਵਿਧਾਇਕ ਬਣੇ| ਉਨ੍ਹਾਂ ਕਿਹਾ ਕੇ ਜਿਸ ਗਰੀਬ ਸਮਾਜ ਦੇ ਹੱਕਾਂ ਹਿਤਾਂ ਲਈ ਪਿਤਾ ਜੀ ਨੇ ਲੜਾਈ ਲੜੀ ਉਸ ਸਮਾਜ ਨੂੰ ਪਿਤਾ ਜੀ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ| ਉਨ੍ਹਾਂ ਆਪਣੀ ਵਾਰਤਾ ਦੇ ਅਖੀਰ ਵਿਚ ਕਿਹਾ ਕਿ ਪ੍ਰਮਾਤਮਾ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਪਿਤਾ ਜੀ ਵਰਗੀ ਸਿਆਣੀ ਲੀਡਰਸ਼ਿਪ ਬਖ਼ਸ਼ੇ। ਇਸ ਮੌਕੇ ਹਾਜ਼ਰ ਹਰੀਪਾਲ ਮੁੱਖ ਬੁਲਾਰਾ ਕਾਂਗਰਸ ਹਲਕਾ ਬੰਗਾ ਅਤੇ ਸਾਬਕਾ ਐੱਮ ਸੀ ਸਚਿਨ ਘਈ ਨੇ ਵੀ ਚੌਧਰੀ ਸਵਰਨਾ ਰਾਮ ਜੀ ਦਾ ਅਸ਼ੀਰਵਾਦ ਲੈਂਦਿਆਂ ਕਿਹਾ ਕਿ ਚੌਧਰੀ ਸਾਹਿਬ ਦੀਆਂ ਗਰੀਬ ਸਮਾਜ ਲਈ ਕੀਤੀਆਂ ਸੇਵਾਵਾਂ ਨੂੰ ਭੁਲਾਇਆ ਨਹੀਂ ਜਾ ਸਕਦਾ ।ਅਸੀਂ ਉਨ੍ਹਾਂ ਦੇ ਸਪੁੱਤਰ ਸਾਬਕਾ ਐਮਐਲਏ ਮੋਹਣ ਸਿੰਘ ਜੀ ਦੀ ਰਾਜਨੀਤਕ ਅਤੇ ਹਰ ਤਰ੍ਹਾਂ ਦੀ ਤਰੱਕੀ ਲਈ ਸਦਾ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ।
Sunday, June 20, 2021
ਪਿਤਾ ਸਾਬਕਾ ਮੰਤਰੀ ਚੋ:ਸਵਰਨਾ ਰਾਮ ਗਰੀਬਾਂ ਦੇ ਬੱਬਰ ਸ਼ੇਰ ਮਸੀਹਾ- ਮੋਹਨ ਸਿੰਘ ----*ਸਾਬਕਾ ਐਮ ਐਲ ਏ ਮੋਹਨ ਸਿੰਘ ਨੇ ਸਭ ਨੂੰ ਪਿਤਾ ਦਿਵਸ ਦੀ ਦਿੱਤੀ ਵਧਾਈ :
ਪਿਤਾ ਦਿਵਸ ਮੌਕੇ ਸਾਬਕਾ ਐਮਐਲਏ ਚੌ ਮੋਹਣ ਸਿੰਘ ਆਪਣੇ ਪਿਤਾ ਸਾਬਕਾ ਕੈਬਨਿਟ ਮੰਤਰੀ ਚੌਧਰੀ ਸਵਰਨਾ ਰਾਮ ਨੂੰ ਫੁੱਲ ਭੇਂਟ ਕਰਕੇ ਅਸ਼ੀਰਵਾਦ ਲੈਂਦੇ ਹੋਏ
Subscribe to:
Post Comments (Atom)
14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ
ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...
-
ਬੰਗਾ18,ਜੁਲਾਈ(ਮਨਜਿੰਦਰ ਸਿੰਘ) ਸਵ: ਵਿਜੇ ਕੁਮਾਰ ਜੋ 7 ਜੁਲਾਈ ਦਿਨ ਸੋਮਵਾਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦ...
-
ਨਵਾਂਸ਼ਹਿਰ 7 ਮਈ (ਹਰਿੰਦਰ ਸਿੰਘ, ਮਨਜਿੰਦਰ ਸਿੰਘ) ਕੌਮਾਂਤਰੀ ਸਰਹੱਦ ‘ਤੇ ਵਧੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੁੱਧਵਾਰ ਰਾਤ 8:00 ਵਜੇ ਤੋਂ ...
-
ਬੰਗਾ14ਮਈ (ਮਨਜਿੰਦਰ ਸਿੰਘ, ਨਵਕਾਂਤ ਭਰੋਮਜਾਰਾ):- ਬੰਗਾ ਦੇ ਸਾਹਲੋਂ ਰੋਡ 'ਤੇ ਹੋਏ ਸੜਕ ਹਾਦਸੇ ਵਿੱਚ ਪਿੰਡ ਭੈਰੋਮਾਜਰਾ ਦੀ ਇੱਕ ਔਰਤ ਦੀ ਮੌਤ ਹੋ ਗਈ ...
No comments:
Post a Comment