ਪਿੰਡ ਥਾਂਦੀਆਂ ਵਿਖੇ ਸ਼ੱਕੀ ਨਸ਼ਾ ਤਸਕਰ ਦੇ ਘਰ ਡੀਐਸਪੀ ਬੰਗਾ ਸ੍ਰੀ ਜੀਪੀ ਸਿੰਘ ਅਤੇ ਐੱਸਐੱਚਓ ਬੰਗਾ ਸਦਰ ਸ਼੍ਰੀਮਤੀ ਨਰੇਸ਼ ਕੁਮਾਰੀ ਪੁਲੀਸ ਟੀਮ ਨਾਲ ਤਲਾਸ਼ੀ ਲੈਂਦੇ ਹੋਏ
ਬੰਗਾ18 ਜੂਨ (ਮਨਜਿੰਦਰ ਸਿੰਘ ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ ਦੀਆਂ ਹਦਾਇਤਾਂ ਅਨੁਸਾਰ ਡੀ ਐੱਸ ਪੀ ਸਬ ਡਵੀਜ਼ਨ ਬੰਗਾ ਸ੍ਰੀ ਗੁਰਵਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਅੱਜ ਤੜਕਸਾਰ ਬੰਗਾ ਸਦਰ ਥਾਣੇ ਦੇ ਪਿੰਡ ਥਾਂਦੀਆਂ ਵਿੱਚ ਨਸ਼ਿਆਂ ਨੂੰ ਫੜਨ ਦੇ ਸਬੰਧ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸਐਚਓ ਸ਼੍ਰੀਮਤੀ ਨਰੇਸ਼ ਕੁਮਾਰੀ ਨੇ ਦੱਸਿਆ ਕਿ ਇਸ ਮੌਕੇ ਕੋਈ ਨਸ਼ੇ ਦੀ ਪਕੜ ਨਹੀਂ ਹੋ ਸਕੀ ਪਰ ਇਸ ਤਰ੍ਹਾਂ ਦੇ ਆਪ੍ਰੇਸ਼ਨ ਜਾਰੀ ਰਹਿਣਗੇ ।
No comments:
Post a Comment