ਨਵਾਂਸ਼ਹਿਰ 14 ਜੂਨ (ਮਨਜਿੰਦਰ ਸਿੰਘ ) ਸ਼੍ਰੀ ਗੁਰੂ ਰਵਿਦਾਸ ਜੀ ਦੇ ਸਲੋਕ ਨੂੰ ਸਮਰਪਿਤ ਨਵੀਂ ਅਬਾਦੀ ਵਿੱਚ ਵਸਿਆ ਬੇਗਮਪੁਰਾ ਨਗਰ ਦੇ ਲੋਕਾਂ ਨੂੰ ਸੀਨੀਅਰ ਕੌਂਸਲਰ ਚੇਤ ਰਾਮ ਰਤਨ ਦੇ ਯਤਨਾਂ ਸਦਕਾ ਸ਼੍ਰੀ ਗੁਰੁ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਪੀਣ ਵਾਲੇ ਦੀ ਸਪਲਾਈ ਦਾ ਆਰੰਭ ਕਰਨ ਸਮੇਂ ਨਗਰ ਕੋਂਸਲ ਦੇ ਪ੍ਰਧਾਨ ਸਚਿਨ ਦੀਵਾਨ ਨੇ ਆਖੇ।ਉਹਨਾਂ ਕਿਹਾ ਕਿ ਬੇਗਮਪੁਰਾ ਨਗਰ ਵਿੱਚ ਕੌਂਸਲਰ ਵਲੋਂ ਚੋਣ ਜਿੱਤਣ ਤੋਂ ਪਹਿਲਾਂ ਹੀ ਸਟਰੀਟ ਲਾਈਟਾਂ ਲਗਾਈਆਂ ਗਈਆਂ ਸਨ।ਜਿਸਦਾ ਉਦਘਾਟਨ ਬਿਜਲੀ ਦਾ ਮੀਟਰ ਲੱਗਣ ਤੇ ਜਲਦੀ ਹੀ ਜਗਮਗ ਹੋਵੇਗੀ।ਪ੍ਰਧਾਨ ਦੀਵਾਨ ਨੇ ਕਿਹਾ ਕਿ ਕੌਂਸਲਰ ਵਲੋਂ ਤ੍ਰਿਪੈਣੀ ਚੌਂਕ ਤੋਂ ਲੈ ਕੇ ਬੇਗਮਪੁਰਾ ਤੱਕ ਪ੍ਰੀ ਮਿਕਸ ਸੜਕ ਬਣਾਉਣ ਦਾ ਮਤਾ ਵੀ ਪਹਿਲੀ ਮੀਟਿੰਗ ਵਿੱਚ ਪਾਸ ਕਰਵਾਇਆ ਗਿਆ।ਮੈਂ ਸ਼ਹਿਰ ਦੇ ਵਿਕਾਸ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇ ਅਧਾਰ ਤੇ ਕਰਨ ਲਈ ਯਤਨਸ਼ਲਿ ਰਵਾਂਗਾ।ਸ਼ਹਿਰੀ ਜਨਤਾ ਨੂੰ ਆਪਣੇ ਮਕਾਨ ਅਤੇ ਦੁਕਾਨਾਂ,ਸ਼ੋਅਰੂਮ ਬਣਾਉਣ ਤੋਂ ਪਹਿਲਾਂ ਕਰੋਨਾ ਮਹਾਂਮਾਰੀ ਨੂੰ ਮੁੱਖ ਰੱਖਦਿਆਂ ਸਮੁੱਚੀ ਕੌਂਸਲਰ ਵਲੋਂ ਐੱਮ.ਐੱਲ.ਏ ਅੰਗਦ ਸਿੰਘ ਦੀ ਅਗਵਾਈ ਹੇਠ ਬਿਲਡਿੰਗ ਬਣਾਉਣ ਸਮੇਂ ਨਕਸ਼ਾ ਪਾਸ ਕਰਾਉਣ ਵਿੱਚ ਦਿੱਤੀ ਰਿਆਇਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ।
ਸੀਨੀਅਰ ਕੌਂਸਲਰ ਚੇਤ ਰਾਮ ਰਤਨ ਨੇ ਕਿਹਾ ਕਿ ਚੋਣਾਂ ਦੌਰਾਨ ਮੇਰਾ ਇੱਕ ਸੁਫਨਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਸ਼ਹਿਰ ਵਿੱਚ ਬੇਗਮਪੁਰਾ ਨਗਰ ਹੋਂਦ ਵਿੱਚ ਲਿਆਂਦਾ ਜਾਵੇ।ਚੋਣਾਂ ਦੌਰਾਨ ਮੈਂ ਇਸ ਖੇਤਰ ਦਾ ਸੀਵਰੇਜ਼ ਅਤੇ ਵਾਟਰ ਸਪਲਾਈ ਅਤੇ ਸਟਰੀਟ ਲਾਈਟਾਂ ਲਾ ਕੇ ਵਿਕਾਸ ਕੀਤਾ ਗਿਆ।ਉਹਨਾਂ ਕਿਹਾ ਕਿ ਨਵੀਂ ਅਬਾਦੀ ਵਿੱਚ ਕੂੜੇ ਦੇ ਡੰਪ ਨੂੰ ਚੁਕਾ ਕੇ ਉੱਥੇ ਪਾਰਕ ਬਣਾਉਣ ਲਈ ਯਤਨਸ਼ੀਲ ਹਾਂ।ਲੋਕਾਂ ਦੀ ਸਿਹਤ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਫੈਸਲੇ ਤੇ ਪਹਿਰਾ ਦੇਣ ਲਈ ਕੁਰਬਾਨੀ ਕਰਨ ਲਈ ਤਿਆਰ ਹਾਂ।ਇਸ ਮੌਕੇ ਪ੍ਰਿਥਵੀ ਚੰਦ ਸੀਨੀਅਰ ਵਾਈਸ ਪ੍ਰਧਾਨ,ਰਾਮ ਲਾਲ ਕਟਾਰੀਆ,ਗੁਰਨਾਮ ਸਿੰਘ,ਚੌਧਰੀ ਬਲਦੇਵ ਰਾਜ਼,ਅਰੁਣ ਦੀਵਾਨ,ਜਤਿੰਦਰ ਕੁਮਾਰ ਬਾਲੀ,ਹੈਪੀ ਭਾਟੀਆ,ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।
No comments:
Post a Comment