ਸ:ਬਲਦੇਵ ਸਿੰਘ ਚੇਤਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਲ ਹੋਏ ਚਮਨ ਲਾਲ ਸੂੰਢ ਅਤੇ ਬਲਵਿੰਦਰਪਾਲ ਲਾਦੀਆਂ
ਬੰਗਾ 28,ਜੂਨ (ਮਨਜਿੰਦਰ ਸਿੰਘ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ, ਜ਼ਿਲਾ ਸੀਨੀਅਰ ਮੀਤ ਪ੍ਰਧਾਨ( ਐੱਸ ਸੀ ਵਿੰਗ ) ਚਮਨ ਲਾਲ ਸੂੰਢ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਚ ਸ਼ਾਮਲ ਹੋ ਗਏ ।ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਪਾਲ ਲਾਦੀਆਂ ਅਕਾਲੀ ਦਲ ਬਾਦਲ ਦੇ ਆਗੂ ਰਹੇ ਵੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿਚ ਸ਼ਾਮਿਲ ਹੋਏ ।ਇਸ ਮੌਕੇ ਚਮਨ ਲਾਲ ਸੂੰਢ ਨੇ ਪੱਤਰਕਾਰਾਂ ਨਾਲ ਵਾਰਤਾ ਕਰਦਿਆਂ ਕਿਹਾ ਕਿ ਜਿਸ ਪਾਰਟੀ ਦੇ ਰਾਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ , ਭ੍ਰਿਸ਼ਟਾਚਾਰ ਹੱਦਾਂ ਟੱਪ ਗਿਆ ਹੋਵੇ ਉਸ ਪਾਰਟੀ ਨੂੰ ਮੈਂ ਅਲਵਿਦਾ ਕਹਿ ਰਿਹਾ ਹਾਂ।ਉਨ੍ਹਾਂ ਕਿਹਾ ਕਿ ਸਿਰਫ਼ ਸੱਤਾ ਪ੍ਰਾਪਤੀ ਲਈ ਰਾਜਨੀਤੀ ਕਰਨਾ ਉਚਿਤ ਨਹੀਂ ਹੈ।ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜ਼ਿਲ੍ਹਾ ਐੱਸਬੀਐੱਸ ਨਗਰ ਪ੍ਰਧਾਨ ਬਲਦੇਵ ਸਿੰਘ ਚੇਤਾ ਨੇ ਚਮਨ ਲਾਲ ਸੂੰਢ ਅਤੇ ਬਲਵਿੰਦਰ ਪਾਲ ਲਾਦੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ।
No comments:
Post a Comment