Tuesday, June 29, 2021

ਸਾਈਂ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਖਾਨਖਾਨਾ ਵਿਖੇ ਸਾਲਾਨਾ ਸਮਾਗਮ ਹੋਏ :

ਬੰਗਾ29, ਜੂਨ (ਮਨਜਿੰਦਰ ਸਿੰਘ) ਸਾਈਂ ਬਾਬਾ ਭੋਲੇ ਸ਼ਾਹ ਜੀ ਦੇ ਦਰਬਾਰ ਪਿੰਡ ਖਾਨਖਾਨਾ ਵਿਖੇ ਸਾਲਾਨਾ ਸਮਾਗਮ ਜੋ ਮਹਿੰਦੀ ਦੀ ਰਸਮ ਨਾਲ 25 ਜੂਨ ਨੂੰ ਆਰੰਭ ਹੋਏ ਸਨ ਅੱਜ ਸਮਾਪਤ ਹੋ ਗਏ।ਇਸ ਮੌਕੇ ਗੱਦੀ ਨਸ਼ੀਨ ਸਾਈਂ ਬਾਬਾ ਜਸਬੀਰ ਦਾਸ ਸਾਬਰੀ ਜੀ ਨੇ ਨਤ ਮਸਤਕ ਹੋਣ ਆਈਆਂ ਸੰਗਤਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਡੀ ਅਰਦਾਸ ਹੈ ਕਿ ਸੰਸਾਰ ਵਿੱਚ ਜੋ ਮਹਾਂਮਾਰੀ ਫੈਲੀ ਹੈ ਉਸ ਤੋਂ ਜਲਦੀ ਨਿਜਾਤ ਮਿਲੇ ਅਤੇ ਸਾਰੇ ਇਨਸਾਨ ਆਪਣਾ ਜੀਵਨ  ਨਿਰੋਗਤਾ ਅਤੇ  ਖ਼ੁਸ਼ੀ ਨਾਲ ਬਤੀਤ ਕਰ ਸਕਣ ।ਉਨ੍ਹਾਂ ਕਿਹਾ ਕਿ ਇਹ ਜੋੜ ਮੇਲਾ ਸਰਕਾਰ ਵੱਲੋਂ ਦਿੱਤੀਆਂ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੀਆਂ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਰਵਾਇਆ ਗਿਆ ਹੈ ।ਇਸ ਜੋੜ ਮੇਲੇ ਵਿੱਚ ਨਤਮਸਤਕ ਹੋ ਕੇ ਸਾਈਂ ਜੀ ਦਾ ਅਸ਼ੀਰਵਾਦ ਲੈਣ ਪਹੁੰਚੇ  ਕਾਂਗਰਸ ਆਗੂ   ਸਾਬਕਾ ਐਮਐਲਏ ਮੋਹਣ ਸਿੰਘ ਬੰਗਾ ਨੇ ਕਿਹਾ ਕਿ ਸੰਤ ਮਹਾਂਪੁਰਸ਼ ਫ਼ਕੀਰ ਪਰਮਾਤਮਾ ਦਾ ਰੂਪ ਹੁੰਦੇ ਹਨ ਜੇ ਇਨ੍ਹਾਂ ਦਾ ਅਸ਼ੀਰਵਾਦ ਮਿਲ ਜਾਵੇ ਤਾਂ ਇਨਸਾਨ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ ਇਸ ਲਈ ਫ਼ਕੀਰਾਂ ਮਹਾਂ ਪੁਰਖਾਂ ਦੀ ਖ਼ਿਦਮਤ ਕਰਨੀ ਚਾਹੀਦੀ ਹੈ।ਇਸ ਜੋੜ ਮੇਲੇ ਵਿਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ , ਹਲਕਾ ਵਿਧਾਇਕ ਡਾ ਸੁਖਵਿੰਦਰ ਕੁਮਾਰ ਸੁੱਖੀ ,ਜ਼ਿਲ੍ਹਾ ਪ੍ਰਧਾਨ ਐਸਏਡੀ ਬੁੱਧ ਸਿੰਘ ਬਲਾਕੀਪੁਰ 'ਦਰਬਜੀਤ  ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਵੀ ਹਾਜ਼ਰੀ ਭਰੀ ।ਇਨ੍ਹਾਂ ਤੋਂ ਇਲਾਵਾ ਮੁੱਖ ਬੁਲਾਰਾ ਕਾਂਗਰਸ ਹਰੀਪਾਲ, ਸਚਿਨ ਘਈ ਸਾਬਕਾ ਐਮਸੀ ਬੰਗਾ , ਬਾਬਾ ਰਜਿੰਦਰ ਸਿੰਘ ਚਰਨ ਢਾਬਾ ,ਬਲਵਿੰਦਰਪਾਲ ਲਾਦੀਆਂ ,ਪੱਤਰਕਾਰ ਨਰਿੰਦਰ ਮਾਹੀ, ਪੱਤਰਕਾਰ ਮਨਜਿੰਦਰ ਸਿੰਘ ਰੇਸ਼ਮ ਕਲੇਰ, ਰਾਜ ਮਜਾਰੀ ਆਦਿ ਨੇ ਵੀ ਹਾਜ਼ਰੀ ਭਰ ਕੇ ਸਾਈਂ ਜੀ ਦਾ ਅਸ਼ੀਰਵਾਦ ਲਿਆ ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਬਿੱਟੂ ਮੇਹਟਾਂਵਾਲਾ ਨੇ ਬਾਖੂਬੀ ਨਿਭਾਈ।    

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...