Thursday, July 22, 2021

ਬੰਗਾ ਤਹਿਸੀਲ ਵਿੱਚ ਫਲਾਂ ਦੇ 2 ਹਜ਼ਾਰ ਬੀਜ ਬਾਲ ਵੰਡੇ ਜਾਣਗੇ- ਡਾ: ਪਰਮਜੀਤ

ਬੰਗਾ ,22 ਜੁਲਾਈ (ਮਨਜਿੰਦਰ ਸਿੰਘ )
ਸੰਤੁਲਿਤ ਖ਼ਰਾਕ ਲਈ ਜ਼ਹਿਰਾਂ ਰਹਿਤ ਫਲਾਂ ਦਾ ਉਤਪਾਦਨ ਬਹੁਤ ਹੀ ਮਹੱਤਵਪੂਰਨ ਹੈ,ਕਿਉਂਕਿ ਫਲ ਸੰਤੁਲਿਤ ਖ਼ੁਰਾਕ ਦਾ ਅਹਿਮ ਹਿੱਸਾ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਦੇ  ਬਾਗਬਾਨੀ ਵਿਕਾਸ ਅਫਸਰ ਡਾ:ਪਰਮਜੀਤ ਸਿੰਘ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਏ ਸੀ ਐੱਸ ਸ੍ਰੀ ਤਿਵਾੜੀ ਆਈ ਏ ਐਸ ਅਤੇ ਡਾਇਰੈਕਟਰ ਬਾਗਬਾਨੀ ਪੰਜਾਬ ਸ੍ਰੀਮਤੀ   ਸ਼ਲਿੰਦਰ ਕੌਰ ਆਈ ਐੱਫ ਐੱਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਾਗਬਾਨੀ ਵਿਭਾਗ ਪੰਜਾਬ ਵੱਲੋਂ 2.5 ਲੱਖ ਫਲਾਂ ਦੇ ਬੀਜ ਬਾਲ  ਤਿਆਰ ਕੀਤੇ ਗਏ ਹਨ।ਜਿਨ੍ਹਾਂ ਨੂੰ ਬੀਜਣਾ ਬਹੁਤ ਹੀ ਸੁਖਾਲਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਡਾ ਸ਼ੇਨਾ ਅਗਰਵਾਲ ਆਈ ਏ ਐਸ  ਦੇ ਹੁਕਮਾਂ ਅਨੁਸਾਰ ਬੰਗਾ ਤਹਿਸੀਲ  ਵਿੱਚ 2 ਹਜਾਰ ਬੀਜ ਬਾਲ ਵੰਡੇ ਜਾਣਗੇ¦  ਇਹ ਬੀਜ ਬਾਲ ਇਲਾਕੇ ਦੇ ਕਿਸਾਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਲੋਕਾਂ  ਨੂੰ ਸਾਂਝੀਆਂ ਥਾਵਾਂ ਅਤੇ ਧਾਰਮਿਕ ਸਥਾਨਾਂ ਆਦਿ ’ਤੇ ਲਾਉਣ ਵਾਸਤੇ ਮੁਫ਼ਤ ਵੰਡੇ ਜਾ ਰਹੇ ਹਨ।ਜਿਸ ਅਨੁਸਾਰ ਅੱਜ ਬਾਬਾ ਗੋਲਾ ਸਰਕਾਰੀ ਸਕੂਲ ਬੰਗਾ ਵਿਖੇ ਅਤੇ ਲਾਈਨ ਕਲੱਬ ਬੰਗਾ ਨਿਸ਼ਚੇ ਦੀ ਮੱਦਦ ਨਾਲ ਮੁਕੰਦਪੁਰ ਰੋਡ ਬੰਗਾ ਵਿਖੇ ਫਲਾਂ ਦੇ ਰੁੱਖਾਂ ਦੇ ਬੀਜ ਬਾਲ ਬੀਜੇ ਅਤੇ ਵੰਡੇ ਗਏ।ਇਸ ਮੌਕੇ ਡਾ ਸੰਦੀਪ  , ਡਾ ਬਿੰਦੂ,ਲਾਇਨਜ਼ ਕਲੱਬ ਬੰਗਾ ਨਿਸ਼ਚੇ ਵੱਲੋਂ ਗੁਲਸ਼ਨ ਕੁਮਾਰ,ਸੁਖਵਿੰਦਰ ਸਿਯਾਨ ,ਅਜੇ ਕਲਿਆਨ, ਰੂਪ ਲਾਲ ,ਤਰਸੇਮ ਸਿੰਘ ,ਮੱਖਣ ਸਿੰਘ ਆਦਿ ਹਾਜ਼ਰ ਸਨ ।      

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...