ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਥੀਆਂ ਸਮੇਤ ਬੰਗਾ ਤੋਂ ਰਵਾਨਾ ਹੋਣ ਮੌਕੇ
ਬੰਗਾ 23, ਜੁਲਾਈ (ਮਨਜਿੰਦਰ ਸਿੰਘ) ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ ਬੰਗਾ ਅੱਜ ਸਵੇਰ 8 ਵਜੇ ਆਪਣੇ ਸਾਥੀਆਂ ਨਾਲ ਭਾਰੀ ਜਥਾ ਲੈ ਕੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਪ੍ਰਧਾਨ ਵਜੋਂ ਹੋ ਰਹੀ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਚੰਡੀਗਡ਼੍ਹ ਨੂੰ ਰਵਾਨਾ ਹੋਏ ।
ਇਸ ਮੌਕੇ ਚੌਧਰੀ ਮੋਹਨ ਸਿੰਘ ਨੇ ਇਸ ਨਿਯੁਕਤੀ ਲਈ ਕਾਂਗਰਸ ਹਾਈ ਕਮਾਂਡ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਧਾਨ ਸਿੱਧੂ ਦੀ ਭੂਮਿਕਾ ਕਾਂਗਰਸ ਪਾਰਟੀ ਲਈ ਅਹਿਮ ਸਾਬਤ ਹੋਵੇਗੀ ਅਤੇ ਕਾਂਗਰਸ ਪਾਰਟੀ ਭਾਰੀ ਬਹੁਮਤ ਲੈ ਕੇ 2022 ਵਿੱਚ ਦੁਬਾਰਾ ਸਰਕਾਰ ਬਣਾਵੇਗੀ¦ ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਪਠਲਾਵਾ, ਸੋਨੂੰ , ਰਣਬੀਰ ਸਿੰਘ ਬੰਗਾ, ਪਵਨਦੀਪ ਸਿੰਘ ਗੁਣਾਚੌਰ ,ਗੁਰਚੇਤਨ ਸਿੰਘ ਸਰਪੰਚ ,ਜਸਕਮਲ ਸਿੰਘ ਤਲਵੰਡੀ ਫੱਤੂ, ਅਮਰੀਕ ਸਿੰਘ ਸੈਣੀ ਲਧਾਣਾ ਉੱਚਾ, ਹਰੀਪਾਲ ਅਤੇ ਸਚਿਨ ਘਈ ਆਦਿ ਹਾਜ਼ਰ ਸਨ ।
No comments:
Post a Comment