ਸਫ਼ਾਈ ਸੇਵਕਾਂ ਦੀਆਂ ਮੰਗਾਂ ਮੰਨਣ ਉਪਰੰਤ ਸਫ਼ਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ, ਨਾਲ ਹਨ ਪ੍ਰਧਾਨ ਬੂਟਾ ਰਾਮ ਅਟਵਾਲ ਦਰਬਜੀਤ ਸਿੰਘ ਪੁੰਨੀ ,ਮੁੱਖ ਬੁਲਾਰਾ ਹਰੀਪਾਲ ਮਨਜਿੰਦਰ ਬੌਬੀ ਬਾਬਾ ਰਜਿੰਦਰ ਸਿੰਘ ਸਚਿਨ ਘਈ ਅਤੇ ਹੋਰ
ਬੰਗਾ 2 ਜੁਲਾਈ (ਮਨਜਿੰਦਰ ਸਿੰਘ )
ਪਿਛਲੇ 52 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਆਪਣੀ ਹੱਕੀ ਮੰਗਾਂ ਲਈ ਹੜਤਾਲ ਤੇ ਬੈਠੇ ਸਫਾਈ ਸੇਵਕਾਂ ਦੀਆਂ ਸਰਕਾਰ ਨੇ 52 ਦਿਨਾਂ ਬਾਅਦ ਸਾਰੀਆਂ ਮੰਗਾਂ ਮੰਨ ਲਈਆਂ । ਇਸ ਮੌਕੇ ਤੇ ਅੱਜ ਸਫ਼ਾਈ ਸੇਵਕਾਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਤੇ ਚੇਅਰਮੈਨ ਪਲੈਨਿੰਗ ਬੋਰਡ ਨਵਾਂਸ਼ਹਿਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੈਪਟਨ ਅਮਰਿੰਦਰ ਸਿੰਘ ਨੇ ਦਰਿਆਦਿਲੀ ਦਿਖਾਉਂਦੇ ਹੋਏ ਲੰਬੇ ਸਮੇਂ ਤੋਂ ਹੜਤਾਲ ਤੇ ਬੈਠੇ ਪੰਜਾਬ ਭਰ ਦੇ ਸਫਾਈ ਸੇਵਕਾਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਉਨ੍ਹਾਂ ਦੀਆਂ ਹੱਕੀ ਮੰਗਾਂ ਜਿਵੇਂ ਕੱਚੇ ਮੁਲਾਜ਼ਮ ਰੈਗੂਲਰ ਕਰਨਾ, ਪੈਨਸ਼ਨ ਸਬੰਧੀ, ਤਰੱਕੀਆਂ ਸਬੰਧੀ, ਪੀਐਫ ਵਿਆਜ ਸਬੰਧੀ, ਤੱਕੀਆਂ ਸਬੰਧੀ, ਕੈਸ਼ਲੈੱਸ ਸਕੀਮ ਸਬੰਧੀ, ਤਰਸ ਦੇ ਆਧਾਰ ਤੇ ਨੌਕਰੀ ਸਬੰਧੀ ਅਤੇ ਹੋਰ ਸਾਰੀਆਂ ਮੰਗਾਂ ਨੂੰ ਮਨਜ਼ੂਰ ਕਰਦੇ ਹੋਏ ਸਬੰਧਤ ਵਿਭਾਗਾਂ ਨੂੰ ਚਿੱਠੀਆਂ ਜਾਰੀ ਕਰ ਦਿੱਤੀਆਂ ਹਨ ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸਨ ਉਹ ਉਨ੍ਹਾਂ ਤੇ ਖਰਾ ਉਤਰੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਹੁਣ ਸਫ਼ਾਈ ਦੀ ਕੋਈ ਵੀ ਸਮੱਸਿਆ ਨਹੀਂ ਆਵੇਗੀ ਤੇ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਮੌਕੇ ਤੇ ਪ੍ਰਧਾਨ ਬੂਟਾ ਰਾਮ, ਹਰਮੇਸ਼ ਚੰਦ ਭੰਗਲ ਨੇ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਕਿਹਾ ਕਿ ਦੇਰ ਨਾਲ ਸਹੀ ਜੋ ਮੰਗਾਂ ਮੰਨ ਲਈ ਗਈ ਹੈ ਇਹ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ। ਇਸ ਮੌਕੇ ਤੇ ਦਰਵਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਮਨਜਿੰਦਰ ਬੌਬੀ, ਮੁੱਖ ਬੁਲਾਰਾ ਹਲਕਾ ਬੰਗਾ ਹਰੀਪਾਲ ,ਸੋਨੂੰ , ਹਰਭਜਨ ਸਿੰਘ ਭਰੋਲੀ, ਰਾਜਿੰਦਰ ਸਿੰਘ ਬਾਬਾ, ਸਚਿਨ ਘਈ, ਬਲਵੀਰ ਕੁਮਾਰ, ਰਾਜ ਕੁਮਾਰ, ਹੀਰਾ ਲਾਲ, ਸੰਜੀਵ ਕੁਮਾਰ, ਰਮਨ ਕੁਮਾਰ ਅਤੇ ਹੋਰ ਹਾਜ਼ਰ ਸਨ
No comments:
Post a Comment