Wednesday, June 30, 2021

ਤਰਕਸ਼ੀਲ ਇਕਾਈ ਮੁਕੰਦਪੁਰ ਦੀ ਮੀਟਿੰਗ ਹੋਈ :

ਬੰਗਾ,ਮੁਕੰਦਪੁਰ 30 ਜੂਨ (ਮਨਜਿੰਦਰ ਸਿੰਘ,ਅਮਰੀਕ ਸਿੰਘ ਢੀਂਡਸਾ ) ਤਰਕਸ਼ੀਲ ਸੋਸਾਇਟੀ ਪੰਜਾਬ ਰਜਿ:ਇਕਾਈ ਮੁਕੰਦਪੁਰ ਦੀ ਮੀਟਿੰਗ ਮੁੰਕਦਪੁਰ ਵਿਖੇ ਸ਼ਿੰਗਾਰਾ ਲੰਗੇਰੀ ਜਥੇਬੰਦਕ ਮੁਖੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੌਕੇ 'ਤੇ ਤਰਕਸ਼ੀਲ ਸੋਸਾਇਟੀ ਪੰਜਾਬ ਰਜਿ: ਬਰਨਾਲਾ ਤੋਂ ਛਪਦੇ ਤਰਕਸ਼ੀਲ ਮੈਗਜ਼ੀਨ ਦੀਆਂ ਸੱਤਰ ਕਾਪੀਆਂ ਦੀ ਵੰਡ ਕੀਤੀ ਗਈ।ਤਾਂ ਜੋ ਹਰ ਘਰ-ਘਰ ਵਿੱਚ ਵਿਗਿਆਨਕ ਸੋਚ ਦਾ ਪਸਾਰਾ ਹੋ ਸਕੇ। ਮੀਟਿੰਗ ਮੌਕੇ ਆਏ ਹੋਏ ਸਾਥੀਆਂ ਨਾਲ਼ ਵਿਚਾਰ-ਵਟਾਂਦਰਾਂ ਹੋਇਆ ਕਿ ਅੱਜ ਦੇ ਵਿਗਿਆਨਕ ਯੁੱਗ ਵਿੱਚ ਵੀ ਲੋਟੂ ਕਿਸਮ ਦੇ ਲੋਕ ਭੋਲ਼ੀ-ਭਾਲੀ ਜਨਤਾ ਨੂੰ ਵਹਿਮਾਂ-ਭਰਮਾਂ ਵਿੱਚ ਪਾ ਕੇ ਲੁੱਟ ਰਹੇ ਹਨ। ਇਹ ਲੁੱਟ ਸਦੀਆਂ ਤੋਂ ਜਾਰੀ ਹੈ। ਦੇਸ਼ ਦੇ  ਵਿਗਿਆਨਿਕ ਸੋਚ ਸ਼ਹੀਦਾਂ, ਭਗਤਾਂ, ਸੂਰਵੀਰਾਂ ਦਾ ਜੋ ਸੁਪਨਾ ਸੀ ਉਹ ਅੱਜ ਤੱਕ ਪੂਰਾ ਨਹੀਂ ਹੋਇਆ। ਸਾਡੇ ਦੇਸ਼ ਦੇ ਬਹੁਤ ਸਾਰੇ ਧਾਰਮਿਕ ਗੁਰੂ ਆਪਣੇ ਮਾੜੇ ਕਾਰਨਾਮਿਆਂ ਕਾਰਨ ਜੇਲ੍ਹਾਂ ਵਿੱਚ ਬੰਦ ਹਨ। ਪਰ ਸਾਡੀ ਭੋਲ਼ੀ ਜਨਤਾ ਦੇਸ਼ ਦੀਆਂ ਸਰਕਾਰਾਂ ਵਲੋਂ ਕੀਤੀ ਅੱਤ ਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਧਾਰਮਿਕ ਡੇਰਿਆਂ ਵੱਲ੍ਹ ਜਾ ਰਹੇ ਹਨ। ਜਿੱਥੇ ਉਨ੍ਹਾਂ ਦੀ ਲੁੱਟ-ਖਸੁੱਟ ਕੀਤੀ ਜਾਂਦੀ ਹੈ। ਜੋ ਨਿੱਤ-ਦਿਨ ਅਖ਼ਬਾਰਾਂ ਦੀਆਂ ਸੁਰਖੀਆਂ ਵੀ ਬਣਦੀਆਂ ਹਨ। ਇਹ ਵੀ ਵਿਚਾਰ ਕੀਤਾ ਗਿਆ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲ ਰੱਦ ਕਰਾਉਣ ਲਈ ਚੱਲ ਰਿਹਾ ਕਿਸਾਨੀ ਸੰਘਰਸ਼ ਲੰਮੇ ਸਮੇਂ ਤੋਂ ਜਾਰੀ ਹੈ। ਕੇਂਦਰ ਸਰਕਾਰ ਨੂੰ ਇਹ ਤਿੰਨੋਂ ਬਿੱਲ ਜੋ ਕਿਸਾਨੀ ਨੂੰ ਧੱਕੇ ਨਾਲ਼ ਪ੍ਰੋਸ ਰਹੀ ਹੈ ਰੱਦ ਕਰਨੇ ਚਾਹੀਦੇ ਹਨ।ਇਹ ਵੀ ਵਿਚਾਰਾਂ ਕੀਤੀਆਂ ਕਿ ਲੋੜਵੰਦ ਬੱਚਿਆਂ ਨੂੰ ਮੁਫ਼ਤ ਵਿੱਚ ਟਿਊਸ਼ਨ ਕਰਾਈ ਜਾਵੇ, ਜੋ ਸਮੇਂ ਦੀ ਮੁੱਖ ਲੋੜ ਹੈ। ਮੌਕੇ 'ਤੇ ਹਾਜ਼ਰ ਆਏ ਸੁਰੇਸ਼ ਕਰਨਾਣਾ ਨੇ ਜ਼ਿਮੇਵਾਰੀ ਲੈਂਦਿਆਂ ਕਿਹਾ ਕਿ ਜਿੱਥੇ ਵੀ ਕਿਸੇ ਬੱਚੇ ਟਿਊਸ਼ਨ ਦੀ ਜਰੂਰਤ ਹੋਵੇ, ਉਨ੍ਹਾਂ ਬੱਚਿਆਂ ਨੂੰ ਆਫਲਾਇਨ ਜਾਂ ਆਨਲਾਈਨ ਟਿਊਸ਼ਨ ਮੁਫ਼ਤ ਪੜ੍ਹਾਈ ਜਾਵੇਗੀ। ਇਸਦੇ ਨਾਲ਼ ਹੀ ਹੋਰ ਵੀ ਬਹੁਤ ਸਾਰੀਆਂ ਸਮਾਜ ਨੂੰ ਸੇਧ ਵਾਲੀਆਂ ਵਿਚਾਰਾਂ ਕੀਤੀਆਂ ਗਈਆਂ। ਮੌਕੇ 'ਤੇ ਮੋਹਣ ਬੀਕਾ, ਡਾ:ਦਲਵੀਰ ਮਾਹਲ, ਨਿੰਦਰ ਮਾਈਦਿੱਤਾ, ਕੁਲਸ਼ਰਨ ਬੀਕਾ, ਦੀਪਕ ਗੁਣਾਚੌਰ, ਨਿਤਿਨ ਮੁਕੰਦਪੁਰ,ਮਿਸ਼ਨਰੀ ਗਾਇਕ ਧਰਮਿੰਦਰ ਮਸਾਣੀ, ਗੋਲਡਮੈਡਲਿਸਟ ਰਣਜੀਤ ਔਜਲਾ, ਗੁਰਪ੍ਰੀਤ ਮਸਾਣੀ, ਹਰਪਿੰਦਰ ਮੁਕੰਦਪੁਰ, ਸੁਰੇਸ਼ ਕਰਨਾਣਾ ਆਦਿ ਹਾਜਰ ਹੋਏ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...