Saturday, July 10, 2021

ਨੌਰਾ ਵਿਖੇ ਮੁਸਲਿਮ ਮਹਾਂ ਸਭਾ ਪੰਜਾਬ ਦੀ ਮੀਟਿੰਗ ਹੋਈ :

ਬੰਗਾ10' ਜੁਲਾਈ ( ਮਨਜਿੰਦਰ ਸਿੰਘ)  
ਮੁਸਲਿਮ ਮਹਾਂ ਸਭਾ ਪੰਜਾਬ ਵੱਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਨੌਰਾ ਵਿਖੇ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ  ਵਿੱਚ ਸਭਾ ਦੇ ਕਨਵੀਨਰ ਸਿਤਾਰ ਮੁਹੰਮਦ ਲਿਬੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।ਇਸ ਮੌਕੇ ਕਨਵੀਨਰ ਸਿਤਾਰ ਮੁਹੰਮਦ ਲਿੱਬੜਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਉਦੇਸ਼ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ 31ਮੈਂਬਰੀ   ਪੰਜਾਬ ਇਕਾਈ ਲਈ ਇਕ ਮੈਂਬਰ ਦੀ ਚੋਣ ਕਰਨੀ  ਅਤੇ ਜ਼ਿਲ੍ਹਾ ਐੱਸਬੀਐੱਸ ਨਗਰ ਦੀ ਇਕਾਈ ਗਠਨ ਕਰਨ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ ਕਿਉਂਕਿ ਮੁਸਲਿਮ ਮਹਾ ਸਭਾ   ਪੰਜਾਬ ਵੱਲੋਂ ਪੰਜਾਬ ਦੇ ਹਰ ਜ਼ਿਲ੍ਹੇ ਦੀ ਇਕਾਈ ਦਾ ਗਠਨ ਕਰਕੇ ਮੂਲ ਪੰਜਾਬੀ ਮੁਸਲਿਮ ਸਮਾਜ ਪੰਜਾਬ ਦੇ ਲੋਕਾਂ ਨੂੰ ਸਮਾਜਿਕ, ਆਰਥਿਕ, ਵਿੱਦਿਅਕ ਅਤੇ ਰਾਜਨੀਤਕ ਤੌਰ ਤੇ ਸੰਗਠਤ  ਕਰ ਕੇ ਉਨ੍ਹਾਂ ਨੂੰ ਆਪਣੇ  ਹੱਕਾਂ ਲਈ ਲੜਨ ਲਈ ਲਾਮਬੰਦ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਸਭਾ ਪੂਰੇ ਪੰਜਾਬ ਵਿੱਚੋਂ ਮੂਲ ਪੰਜਾਬੀ ਮੁਸਲਿਮ ਸਮਾਜ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਇਕੱਠਾ ਕਰਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਏਜੰਡੇ ਵਿਚ ਸ਼ਾਮਲ ਕਰਵਾਏਗੀ ਅਤੇ ਮੁਸਲਿਮ ਸਮਾਜ ਵਿਚ ਪੜ੍ਹਾਈ ਦੀ ਅਹਿਮੀਅਤ, ਨਸ਼ਿਆਂ ਖ਼ਿਲਾਫ਼, ਸਿਹਤ ਅਤੇ ਸਾਫ਼ ਸਫ਼ਾਈ, ਦਹੇਜ ਪ੍ਰਥਾ ਭਰੂਣ ਹੱਤਿਆ, ਗਰੀਬ ਅਤੇ ਹੋਣਹਾਰ ਬੱਚਿਆਂ ਦੀ ਮਦਦ ਲਈ ਜਾਗਰੂਕਤਾ ਲਹਿਰ ਵੀ ਚਲਾਏਗੀ ।ਇਸ ਮੌਕੇ ਵਲੀ ਮੁਹੰਮਦ ਖਟਕੜ ਕਲਾਂ ਨੇ ਮੁੱਖ ਮਹਿਮਾਨ    ਸਿਤਾਰ ਮੁਹੰਮਦ ਲਿਬੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਹਨ ਕਿ  ਮੁਸਲਿਮ ਮਹਾ ਸਭਾ ਪੰਜਾਬ ਲਿੱਬੜਾ ਸਾਹਿਬ ਦੀ ਸਰਪ੍ਰਸਤੀ ਹੇਠ ਜਿਸ ਤਰ੍ਹਾਂ ਸਾਡਾ ਸਮਾਜ ਪਛੜ ਗਿਆ ਹੈ ਉਸ ਨੂੰ ਅੱਗੇ ਵਧਾਉਣ ਵਿੱਚ ਵੱਡਾ ਯੋਗਦਾਨ ਪਾਵੇਗੀ ਅਤੇ ਹਰ ਮੁਸ਼ਕਿਲ ਦਾ ਹੱਲ ਕੀਤਾ ਜਾਵੇਗਾ।ਇਸ ਮੌਕੇ ਹਕੀਮ ਅਬਦੁੱਲ ਨਿਸਾਰ ਨੌਰਾ,ਅਹਿਮਦ ਅਲੀ ਬੰਗਾ, ਮੁਕੇਸ਼ ਕੁਮਾਰ ਮੱਪੀ ਖੰਨਾ, ਕਾਸਿਮ ਦੀਨ ਬੋੜਾ, ਵਲੀ ਮੁਹੰਮਦ ਖਟਕੜ ਕਲਾਂ, ਕਮਲ ਦੀਨ ਮਲਿਕ ਭੂਤਾਂ, ਸ਼ੇਖ ਸਰਫਰ  ਮਾਹਲ ਗਹਿਲਾਂ, ਬਾਬੂਦੀਨ ਮੁਖਤਿਆਰ ਮੁਹੰਮਦ ,ਅਨਵਰ ਮੁਹੰਮਦ ਬੀਸਲਾ ਸਫੀ ਮੁਹੰਮਦ ਖਟਕੜ ਕਲਾਂ, ਲਿਆਕਤ ਅਲੀ ਵੀਰ ਦੀਨ ਰਾਏਪੁਰਡੱਬਾ ਤਈਂ ਅਲੀ ਮਲੇਰਕੋਟਲਾ ਆਦਿ  ਹਾਜ਼ਰ ਸਨ ।   

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...