ਪਿੰਡ ਲਧਾਣਾ ਉੱਚਾ ਵਿਖੇ ਸੰਤ ਸ਼ਾਮ ਦਾਸ ਜੀ ਮਾਹਲ ਗਹਿਲਾਂ ਵਾਲੇ ਹੀਰ ਫਰਨੀਚਰ ਸ਼ੋਅਰੂਮ ਦਾ ਉਦਘਾਟਨ ਕਰਦੇ ਹੋਏ ਨਾਲ ਕੁਲਵੰਤ ਸਿੰਘ ਫਰਨੀਚਰ ਹਾਊਸ ਦੇ ਮਾਲਕ ਅਤੇ ਹੋਰ ਪਤਵੰਤੇ ਸੱਜਣ
ਬੰਗਾ 25, ਜੁਲਾਈ (ਮਨਜਿੰਦਰ ਸਿੰਘ)ਬੰਗਾ ਬਲਾਕ ਦੇ ਪਿੰਡ ਲਧਾਣਾ ਉੱਚਾ ਵਿਖੇ ਹੀਰ ਫਰਨੀਚਰ ਸ਼ੋਅਰੂਮ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸੰਤ ਸ਼ਾਮ ਦਾਸ ਜੀ ਮਾਹਲ ਗਹਿਲਾਂ ਵਾਲਿਆਂ ਵੱਲੋਂ ਕੀਤਾ ਗਿਆ ।ਇਸ ਮੌਕੇ ਫਰਨੀਚਰ ਹਾਊਸ ਦੇ ਮਾਲਕ ਕੁਲਵੰਤ ਸਿੰਘ ਅਤੇ ਪਰਿਵਾਰ ਨੂੰ ਸੰਤ ਮਹਾਂਪੁਰਸ਼ ਸ੍ਰੀ ਸ਼ਾਮ ਦਾਸ ਜੀ ਵੱਲੋਂ ਅਸ਼ੀਰਵਾਦ ਅਤੇ ਵਧਾਈਆਂ ਦਿੱਤੀਆਂ ਗਈਆਂ।ਇਸ ਮੌਕੇ ਚਮਨ ਲਾਲ ਨਫ਼ਰੀ, ਅਜਮੇਰ ਸਿੰਘ ਆੜ੍ਹਤੀ ,ਅਮਰੀਕ ਸਿੰਘ ਸਰਪੰਚ ਲਧਾਣਾ ਉੱਚਾ, ਇਕਬਾਲ ਸਿੰਘ ਚਰਨਜੀਤ ਸਿੰਘ, ਤਰਲੋਚਨ ਸਿੰਘ , ਕੇਵਲ ਸਿੰਘ ਦਵਿੰਦਰ ਹੀਰ ਜਸਵੰਤ ਹੀਰ ਨਰਿੰਦਰ ਜਰਨੈਲ ਸਿੰਘ ਆਦਿ ਹਾਜ਼ਰ ਸਨ ।
No comments:
Post a Comment