ਵਿਦਿਆਰਥੀ ਨੂੰ ਰਾਸ਼ੀ ਭੇਂਟ ਕਰਦੇ ਹੋਏ ਪਰਮਜੀਤ ਕੌਰ ਖਟਕੜ, ਸਾਬਕਾ ਪ੍ਰਿੰਸੀਪਲ ਐਚ ਐਸ ਆਹੂਜਾ ਅਤੇ ਨਾਲ ਹਨ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਤੇ ਹੋਰ
ਬੰਗਾ 28,ਜੁਲਾਈ (ਮਨਜਿੰਦਰ ਸਿੰਘ )ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਰਹੇ ਦਵਿੰਦਰ ਸਿੰਘ ਖਟਕੜ ਅਮਰੀਕਾ ਵਾਸੀ ਵਲੋਂ ਆਪਣੇ ਪਿਤਾ ਹਰਮੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਹਾਜ਼ਰੀ ’ਚ ਸ੍ਰੀਮਤੀ ਪਰਮਜੀਤ ਕੌਰ ਖਟਕੜ ਦੇ ਹੱਥੀ ਕਾਲਜ ਅਤੇ ਹੋਣਹਾਰ ਵਿਦਿਆਰਥੀ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਇਸ ਮੌਕੇ ਧੰਨਵਾਦ ਕਰਦਿਆਂ ਪ੍ਰਿੰਸੀਪਲ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਕਾਲਜ ਦੇ ਸਾਬਕਾ ਪ੍ਰਿੰਸੀਪਲ ਪ੍ਰੋ. ਐਚ ਐਸ ਅਹੂਜਾ ਦੀ ਪ੍ਰੇਰਣਾ ਸਦਕਾ ਹਰ ਸਾਲ ਸ. ਦਵਿੰਦਰ ਸਿੰਘ ਇਹ ਨੇਕ ਕਾਰਜ ਕਰਦੇ ਹਨ ਤੇ ਇਸ ਮੌਕੇ ਵਿਦਿਆਰਥੀ ਜਗਜੋਤ ਸਿੰਘ ਨੂੰ ਸਾਬਤ ਸੂਰਤ ਗੁਰਸਿੱਖ ਵਿਦਿਅਰਥੀ ਹੋਣ ਤੇ 5000 ਰੁਪਏ ਅਤੇ ਕਾਲਜ ਨੂੰ ਦਾਨ ਵਜੋਂ 11000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ। ਜਿਕਰਯੋਗ ਹੈ ਕਿ ਵਿਦਿਆਰਥੀ ਜਗਜੋਤ ਸਿੰਘ ਸੰਗੀਤ ਵਿਭਾਗ ਦਾ ਹੋਣਹਾਰ ਕਲਾਕਾਰ ਹੈ ਜਿਹੜਾ ਯੂਨੀਵਰਸਿਟੀ ਯੁਵਕ ਮੇਲਿਆਂ ‘ਚ ਵੱਡੀਆਂ ਮੱਲਾਂ ਮਾਰ ਚੁੱਕਾ ਹੈ। ਇਸ ਮੌਕੇ ਪ੍ਰੋ. ਅਨੂਪਮ ਕੌਰ, ਪ੍ਰੋ. ਪਰਗਣ ਸਿੰਘ ਅਤੇ ਪ੍ਰੋ. ਗੁਰਪ੍ਰੀਤ ਸਿੰਘ ਹਾਜ਼ਰ ਸਨ।
No comments:
Post a Comment