ਪ੍ਰੈੱਸ ਕਲੱਬ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿੱਚ ਪੱਤਰਕਾਰ ਭਾਈਚਾਰਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ ਨੂੰ ਜਨਮ ਦਿਨ ਮੌਕੇ ਗੁਲਦਸਤਾ ਭੇਟ ਕਰਦੇ ਹੋਏ ਨਾਲ ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਸਿੰਘ ਅਤੇ ਚੇਅਰਮੈਨ ਦਰਬਜੀਤ ਸਿੰਘ ਪੂਨੀ
ਬੰਗਾ 27, ਜੁਲਾਈ (ਮਨਜਿੰਦਰ ਸਿੰਘ ) ਬੰਗਾ ਵਿਖੇ ਸਰਦਾਰ ਸਤਵੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਬੰਗਾ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ 59ਵਾ ਜਨਮ ਦਿਨ ਇਲਾਕੇ ਦੇ ਪੱਤਰਕਾਰ ਭਾਈਚਾਰੇ ਅਤੇ ਹੋਰ ਸ਼ਖ਼ਸੀਅਤਾਂ ਵੱਲੋਂ ਬਹੁਤ ਖ਼ੁਸ਼ੀ ਨਾਲ ਮਨਾਇਆ ਗਿਆ ।ਪੱਤਰਕਾਰ ਭਾਈਚਾਰੇ ਵੱਲੋਂ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿਚ ਚੇਅਰਮੈਨ ਪੱਲੀ ਝਿੱਕੀ ਨੂੰ ਵਧਾਈਆਂ ਦਿੰਦੇ ਹੋਏ ਗੁਲਦਸਤਾ ਭੇਟ ਕੀਤਾ ਗਿਆ। ਪ੍ਰੈੱਸ ਕਲੱਬ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਨੇ ਪੱਲੀ ਝਿੱਕੀ ਜੀ ਨੂੰ ਪੱਤਰਕਾਰ ਭਾਈਚਾਰੇ ਵੱਲੋ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਰਾਜਨੀਤੀ ਵਿੱਚ ਆਪਣਾ ਸਾਫ਼ ਸੁਥਰਾ ਅਕਸ ਬਣਾਇਆ ਹੈ ਅਤੇ ਲੋਕਾਂ ਦੀ ਸੇਵਾ ਭਾਵਨਾ ਨਾਲ ਕੰਮ ਕਰਦੇ ਹਨ ।ਸਾਬਕਾ ਵਿਧਾਇਕ ਬੰਗਾ ਚੌਧਰੀ ਮੋਹਣ ਸਿੰਘ ਨੇ ਵੀ ਪੱਲੀ ਝਿੱਕੀ ਨੂੰ ਵਧਾਈਆਂ ਦਿੰਦੇ ਹੋਏ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਚੇਅਰਮੈਨ ਪੱਲੀ ਝਿੱਕੀ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੇ ਲੋਕਾਂ ਦੀ ਬਹੁਤ ਸੇਵਾ ਕੀਤੀ ਹੈ ਅਤੇ ਹਲਕਾ ਬੰਗਾ ਦੀ ਨੁਹਾਰ ਬਦਲਦੇ ਹੋਏ ਵੱਡੇ ਵਿਕਾਸ ਕਾਰਜ ਕਰਵਾ ਰਹੇ ਹਨ। ਸਤਵੀਰ ਸਿੰਘ ਪੱਲੀ ਝਿੱਕੀ ਨੇ ਇਸ ਮੌਕੇ ਕੇਕ ਕੱਟਣ ਉਪਰੰਤ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਭਨਾਂ ਤੇ ਮਾਣ ਹੈ ਜਿਨ੍ਹਾਂ ਇਸ ਮੌਕੇ ਪਹੁੰਚ ਕੇ ਮੈਨੂੰ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ।ਇਸ ਮੌਕੇ ਚੌਧਰੀ ਮੋਹਣ ਸਿੰਘ ਸਾਬਕਾ ਵਿਧਾਇਕ, ਦਰਵਜੀਤ ਸਿੰਘ ਪੂਨੀ ਚੇਅਰਮੈਨ ਮਾਰਕੀਟ ਕਮੇਟੀ ਬੰਗਾ ,ਪ੍ਰਿੰਸੀਪਲ ਡਾ: ਤਰਸੇਮ ਸਿੰਘ ਭਿੰਡਰ, ਜਸਬੀਰ ਸਿੰਘ ਨੂਰਪੁਰ ਪ੍ਰਧਾਨ ਪ੍ਰੈੱਸ ਕਲੱਬ ਬੰਗਾ,ਨਰਿੰਦਰ ਮਾਹੀ, ਰਾਕੇਸ਼ ਅਰੋਡ਼ਾ, ਸੰਜੀਵ ਭਨੋਟ ,ਧਰਮਵੀਰ ਪਾਲ ਹੀਉਂ, ਹਰਜਿੰਦਰ ਕੌਰ ਚਾਹਲ ,ਭੁਪਿੰਦਰ ਚਾਹਲ ਮਨਜਿੰਦਰ ਸਿੰਘ,ਸੁਖਜਿੰਦਰ ਸਿੰਘ ਨੌਰਾ ਅਜੇ ਐਡਵੋਕੇਟ ਹਰਭਜਨ ਸਿੰਘ ਭਰੋਲੀ ਸਚਿਨ ਘਈ ਸਾਬਕਾ ਐੱਮ ਸੀ, ਹਰੀਪਾਲ ਮੁੱਖ ਬੁਲਾਰਾ ਰਜਿੰਦਰ ਸਿੰਘ ਬਾਬਾ ਮਹਿੰਦਰਪਾਲ ਮੱਲਪੁਰ, ਜਸਵੀਰ ਸਿੰਘ ਮੈਨੇਜਰ ਹਰਪਾਲ ਸਿੰਘ ਸਰਪੰਚ ਪਠਲਾਵਾ ਨਿਰਮਲ ਸਿੰਘ ਸੋਨੂੰ ਆਦਿ ਹਾਜ਼ਰ ਸਨ।
No comments:
Post a Comment