Tuesday, July 6, 2021

ਭਗਵਾਨ ਸ਼੍ਰੀ ਵਾਲਮੀਕ ਸਪੋਰਟਸ ਕਲੱਬ ਬੰਗਾ ਵੱਲੋਂ ਤੀਜਾ ਟੂਰਨਾਮੈਂਟ ਕਰਵਾਇਆ:

 ਚੇਅਰਮੈਨ ਸ.ਸਤਵੀਰ ਸਿੰਘ ਪੱਲੀਝਿੱਕੀ  ਜੇਤੂ ਖਿਡਾਰੀਆਂ ਨੂੰ ਇਨਾਮ ਵੰਡਦੇ ਹੋਏ ਨਾਲ ਸ਼ਚਿਨ ਘਈ ਨਾਲ ਹੋਰ ਮੈਂਬਰ।

ਬੰਗਾ 6 ਜੁਲਾਈ (ਮਨਜਿੰਦਰ ਸਿੰਘ)  
 ਭਗਵਾਨ ਸ਼੍ਰੀ ਵਾਲਮੀਕ ਸਪੋਰਟਸ ਕੱਲਬ ਬੰਗਾ ਵੱਲੋਂ  ਤੀਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਆਖਰੀ ਦਿਨ ਇਨਾਮ ਵੰਡ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਹਲਕਾ ਇੰਚਾਰਜ਼ ਬੰਗਾ ਸਤਵੀਰ ਸਿੰਘ ਪੱਲੀਝਿੱਕੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਸ਼ਿਕਰਤ ਕੀਤੀ। ਉਹਨਾ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਅਤੇ ਵਧੀਆਂ ਬੱਲੇਬਾਜ਼ ਤੇ ਗੇਂਦਬਾਜ਼ ਨੂੰ ਨਗਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਮਿਨਤ ਕੀਤਾ। ਕਲੱਬ ਪ੍ਰਧਾਨ ਸਚਿਨ ਘਈ ਨੇ ਦੱਸਿਆਂ ਕਿ ਤਿੰਨ ਦਿਨਾਂ ਕ੍ਰਿਕਟ ਟੂਰਨਾਮੈਂਟ ‘ਚ 38 ਟੀਮਾਂ ਨੇ ਹਿੱਸਾ ਲਿਆ ਅਤੇ ਹਰੇਕ ਮੈਚ 6-6 ੳਵਰਾਂ ਦਾ ਖੇਡਿਆ ਗਿਆ। ਇਸ ਮੌਕੇ ਮੰਗੂਪੁਰ ਦੀ ਟੀਮ ਨੇ ਬੀ.ਸੀ.ਸੀ ਬੰਗਾ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਵੀ.ਸੀ.ਸੀ ਬੰਗਾ ਦੀ ਟੀਮ ਦੂਜੇ ਤੇ ਵੀ.ਸੀ.ਸੀ ਨਵਾਂਸ਼ਹਿਰ ਦੀ ਟੀਮ ਤੀਜੇ ਅਤੇ ਨਵਾਂਸ਼ਹਿਰ ਦੀ ਟੀਮ ਚੌਥੇ ਸਥਾਨ ਤੇ ਰਹੀਆਂ। ਟੂਰਨਾਮੈਂਟ ‘ਚ ਮੈਨ ਆਫ ਦੇ ਮੈਚ ਦਾ ਖਿਤਾਬ ਪਿੰਡ ਮੰਗੂਪੁਰ ਦੀਆਂ ਟੀਮ ਨੇ ਹਾਸਲ ਕੀਤਾ। ਇਸ ਮੌਕੇ ਪੱਲੀਝਿੱਕੀ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ  ਖਿਡਾਰੀਆਂ ਨੂੰ ਖੇਡਾ ਪ੍ਰਤੀ ਹੋਰ ਉਤਸ਼ਾਹਤ ਹੋ ਕੇ ਖੇਡਾ ੱਿਵਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੇ ਕਿਹਾ ਕਿ ਖੇਡਾ ਵਿੱਚ ਭਾਗ ਲੈ ਕੇ ਨੌਜਵਾਨ ਨਸ਼ਿਆ ਤੋ ਬਚ ਸਕਦੇ ਹਨ। ਇਸ ਮੌਕੇ  ਸੰਜੂ ਹੰਸ, ਹੇਮੰਤ ਘਈ, ਜਤਿੰਨ ਘਈ, ਹਿਮਾਸ਼ੂ, ਭੂਰਾ, ਕੁੱਸ਼, ਲਾਲੀ, ਸੌਰਵ, ਚੀਨੂ ਆਦਿ ਹੋਰ ਖਿਡਾਰੀ ਹਾਜ਼ਰ ਸਨ।

No comments:

Post a Comment

ਕਾਂਗਰਸ ਨੂੰ ਦੋਆਬਾ ਪੱਧਰ ‘ਤੇ ਵੱਡਾ ਝਟਕਾ****37 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਟਕਸਾਲੀ ਆਗੂ ਚੇਤ ਰਾਮ ਰਤਨ ਭਾਜਪਾ ਵਿੱਚ ਸ਼ਾਮਲ****ਅਸ਼ਵਨੀ ਸ਼ਰਮਾ, ਸੁਨੀਲ ਜਾਖੜ ਤੇ ਤਰੁਣ ਚੁੱਘ ਦੀ ਹਾਜ਼ਰੀ ਵਿੱਚ ਭਾਜਪਾ ‘ਚ ਹੋਇਆ ਸ਼ਾਨਦਾਰ ਸਵਾਗਤ

ਚੰਡੀਗੜ੍ਹ, 13 ਮਈ (ਸੱਚ ਕੀ ਬੇਲਾ ਮੀਡੀਆ ਬਿਊਰੋ ਚੀਫ): ਪੰਜਾਬ ਵਿੱਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਦੋਆਬਾ ਖੇਤਰ ਵਿ...