Friday, July 9, 2021

ਬੰਗਾ ਦੇ ਜੇਤੂ ਕੌਂਸਲਰਾਂ ਨੇ ਪ੍ਰਸ਼ਾਸਨ ਤੋਂ ਸਹੁੰ ਚੁਕਾਉਣ ਦੀ ਕੀਤੀ ਅਪੀਲ :

ਬੰਗਾ ਦੇ ਕੌਂਸਲਰ ਨਗਰ ਕੌਂਸਲ ਬੰਗਾ ਦਫਤਰ ਵਿਖੇ ਮੀਟਿੰਗ ਉਪਰੰਤ  :

ਬੰਗਾ 9,ਜੁਲਾਈ (ਮਨਜਿੰਦਰ ਸਿੰਘ) 
ਬੰਗਾ ਨਗਰ ਕੌਂਸਲ ਦੀ ਚੋਣ ਹੋਏ ਨੂੰ ਕਰੀਬ 4 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਪਰ ਅੱਜ  ਤਕ  ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਸਹੁੰ ਚੁਕਾ ਕੇ ਪਹਿਚਾਣ ਪੱਤਰ ਜਾਰੀ ਨਹੀਂ ਕੀਤੇ ਗਏ ਜਿਸ ਕਾਰਨ ਉਹ ਆਪਣੇ ਵਾਰਡ ਦੇ ਲੋਕਾਂ ਦੇ ਕੰਮ ਜਿਵੇਂ ਕਿ ਮੈਰਿਜ ਰਜਿਸਟ੍ਰੇਸ਼ਨ ਬੈਨਾਮਾ ਤਸਦੀਕ ਅਤੇ ਹੋਰ ਕੰਮ ਨਹੀਂ ਕਰ ਪਾ ਰਹੇ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਨਗਰ ਕੌਂਸਲ ਦਫ਼ਤਰ ਬੰਗਾ ਵਿਖੇ ਬੰਗਾ ਦੀਆ ਸਾਰੀਆਂ ਪਾਰਟੀਆਂ ਦੇ ਸਮੂਹ ਕੌਂਸਲਰਾਂ ਵੱਲੋਂ ਇਕ ਮੀਟਿੰਗ ਦੌਰਾਨ ਕੀਤਾ ਗਿਆ।ਇਸ ਮੌਕੇ ਸੀਨੀਅਰ ਕੌਂਸਲਰਾਂ ਸਾਬਕਾ ਪ੍ਰਧਾਨ ਜਤਿੰਦਰ ਕੌਰ ਮੂੰਗਾ,ਮਨਜਿੰਦਰ ਮੋਹਨ ਬੌਬੀ, ਹਿੰਮਤ ਤੇਜਪਾਲ ,ਮੀਨੂੰ,ਰਸ਼ਪਾਲ ਕੌਰ ਅਤੇ ਸ੍ਰੀਮਤੀ ਅਨੀਤਾ  ਖੋਸਲਾ ਨੇ ਸਾਰੇ ਕੌਂਸਲਰਾਂ ਦੀ ਸਹਿਮਤੀ ਨਾਲ ਸਾਂਝੇ ਤੌਰ ਤੇ ਕਿਹਾ ਕਿ ਜੋ ਕਾਰਵਾਈ ਚੋਣ ਨਤੀਜਿਆਂ ਤੋਂ 14 ਦਿਨਾਂ ਤਕ  ਹੋਣੀ ਚਾਹੀਦੀ ਸੀ ਉਸ ਨੂੰ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ ।ਉਨ੍ਹਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਸ੍ਰੀ ਮੁਨੀਸ਼ ਤਿਵਾੜੀ ਅਤੇ ਹਲਕਾ ਇੰਚਾਰਜ ਸ੍ਰੀ ਸਤਵੀਰ ਸਿੰਘ ਪੱਲੀ ਝਿੱਕੀ    ਵੱਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਅਗਲੇ ਹਫ਼ਤੇ ਬੁੱਧ ਜਾਂ ਵੀਰਵਾਰ ਇਹ ਕਾਰਵਾਈ ਕਰ ਦਿੱਤੀ ਜਾਵੇਗੀ।ਪਰ ਜੇ ਵਾਅਦੇ ਅਨੁਸਾਰ ਲੋੜੀਂਦੀ ਕਾਰਵਾਈ ਕਰਕੇ ਸਹੁੰ ਨਹੀਂ ਚੁਕਾਈ ਗਈ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਕੀਮਤੀ ਸੱਦੀ, ਮੋਨਿਕਾ ਵਾਲੀਆ, ਨਰਿੰਦਰ ਜੀਤ ਰੱਤੂ ,ਸਰਬਜੀਤ ਸਾਬੀ,ਤਲਵਿੰਦਰ ਕੌਰ,  ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ । ਇਸ ਬਾਰੇ ਜਦੋਂ ਬੰਗਾ ਦੇ ਐੱਸ ਡੀ ਐੱਮ ਸ੍ਰੀ ਵਿਰਾਜ ਤਿੜਕੇ ਆਈ ਏ ਐਸ   ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਰੇ ਕੌਂਸਲਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕੌਂਸਲਰਾਂ ਦੀ ਮੀਟਿੰਗ ਤਰੀਕ  14/7 ਨੂੰ  ਰੱਖੀ ਗਈ ਹੈ ਜਿਸ ਦਿਨ  ਕੌਂਸਲਰਾਂ ਨੂੰ ਸਹੁੰ ਚੁਕਾ ਦਿੱਤੀ ਜਾਵੇਗੀ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...