ਬੰਗਾ 28ਅਗਸਤ (ਪੱਤਰ ਪ੍ਰੇਰਕ ) ਸਮਾਜ ਸੇਵਕ ਨੂੰ ਸਮਰਪਿਤ ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਮਨੁੱਖੀ ਅਧਿਕਾਰ ਰੱਖਿਅਕ ਪੰਜਾਬ ਦੀ ਪਹਿਲੀ ਮੀਟਿੰਗ ਦੋਆਬਾ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕਸਬਾ ਬੰਗਾ ਸ਼ਹਿਰ ਵਿੱਚ 29 ਅਗਸਤ ਨੂੰ ਸ਼ਾਮ 4 ਵਜੇ ਅਨਮੋਲ ਪੈਲੇਸ ਬੰਗਾ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਹਰਵਿੰਦਰ ਸਿੰਘ ਹੀਰਾ, ਕੋਮੀ ਪ੍ਰਧਾਨ, ਰਾਜਿੰਦਰ ਕੌਰ ਪਨਾਗ ਕੋਮੀ ਪ੍ਰਧਾਨ ਮਹਿਲਾ ਵਿੰਗ, ਗੁਰਦੀਪ ਸਿੰਘ ਮਦਨ ਪ੍ਰਧਾਨ ਪੰਜਾਬ, ਨਗਿੰਦਰ ਸਿੰਘ ਬਿੱਲੂ ਚੇਅਰਮੈਨ ਐਂਟੀ ਕਰਾਇਮ ਵਿੰਗ ਪੰਜਾਬ, ਹੋਣਗੇ। ਉਨਾਂ ਕਿਹਾ ਕਿ ਮਨੁੱਖੀ ਅਧਿਕਾਰ ਰੱਖਿਅਕ ਲੋਕਾਂ ਨੂੰ ji ਆਪਣੇ ਅਧਿਕਾਰਾਂ ਤੋਂ ਜਾਗਰੂਕ ਕਰਨ ਲਈ ਰੋਲ ਅਦਾ ਕਰਨ ਯਤਨਸੀਲਤਾ ਨਾਲ ਕੰਮ ਕਰੇਗੀ।
ਇਸ ਮੌਕੇ ਗੁਲਸ਼ਨ ਕੁਮਾਰ ਬੰਗਾ, ਮਨਜਿੰਦਰ ਸਿੰਘ ਬੁਲਾਰਾ, ਸੰਜੀਵ ਕੈਂਥ, ਸੁਨੀਲ ਕੁਮਾਰ,ਰਾਕੇਸ ਨਈਆਰ, ਆਦਿ ਹਾਜ਼ਰ ਸਨ।
No comments:
Post a Comment