ਅਮਰਜੀਤ ਸਿੰਘ ਕਰਨਾਣਾ ਪ੍ਰਧਾਨ ਸ਼ਹੀਦ ਭਗਤ ਸਿੰਘ ਸੋਸ਼ਲ ਵੈਲਫੇਅਰ ਐਂਡ ਕਲਚਰਲ ਸੁਸਾਇਟੀ ਵਾਰਤਾ ਦੌਰਾਨ ਨਾਲ ਉਨ੍ਹਾਂ ਦੇ ਹੋਰ ਸਾਥੀ
ਬੰਗਾ 28, ਅਗਸਤ (ਮਨਜਿੰਦਰ ਸਿੰਘ) ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫੇਅਰ ਐਂਡ ਕਲਚਰਲ ਸੁਸਾਇਟੀ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਕਰਨਾਣਾ ਨੇ ਇਕ ਵਾਰਤਾ ਦੌਰਾਨ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐੱਸਐੱਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਵੱਲੋ ਇਮਾਨਦਾਰ ਅਫ਼ਸਰ ਜਿਨ੍ਹਾਂ ਦੀ ਕੋਈ ਰਾਜਨੀਤਕ ਪਹੁੰਚ ਜਾਂ ਸਿਫ਼ਾਰਸ਼ ਨਹੀਂ ਹੈ ਉਨ੍ਹਾਂ ਦੀ ਕਾਬਲੀਅਤ ਅਤੇ ਇਮਾਨਦਾਰੀ ਨੂੰ ਪਛਾਣਦੇ ਹੋਏ ਮੁੱਖ ਥਾਣਾ ਅਫਸਰ ਜਾਂ ਹੋਰ ਮੁੱਖ ਪੋਸਟਾਂ ਦੀ ਜ਼ਿੰਮੇਵਾਰੀ ਦੇਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ।ਇਸ ਮੌਕੇ ਉਨ੍ਹਾਂ ਐੱਸਐੱਸਪੀ ਸਾਹਿਬ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇ ਕੋਈ ਪੁਲਸ ਅਫਸਰ ਜਾਂ ਥਾਣਾ ਮੁਖੀ ਕਿਸੇ ਨਾਗਰਿਕ ਨੂੰ ਨਾਜਾਇਜ਼ ਪ੍ਰੇਸ਼ਾਨ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕਰਨ ਉਪਰੰਤ ਉਸ ਦੀ ਇਨਕੁਆਰੀ ਕਿਸੇ ਪੁਲੀਸ ਅਫ਼ਸਰ ਨੂੰ ਮਾਰਕ ਕਰ ਦਿੱਤੀ ਜਾਂਦੀ ਹੈ ਪਰ ਬਹੁਤੇ ਕੇਸਾਂ ਵਿਚ ਦੇਖਣ ਨੂੰ ਆਇਆ ਹੈ ਕਿ ਇਨਕੁਆਰੀ ਕਰਨ ਵਾਲੇ ਪੁਲੀਸ ਅਫਸਰ ਆਪਣੇ ਮਹਿਕਮੇ ਦੇ ਅਫ਼ਸਰ ਦਾ ਬਚਾਅ ਕਰਦੇ ਹੋਏ ਨਿਰਪੱਖ ਇਨਕੁਆਰੀ ਨਹੀਂ ਕਰਦੇ ਅਤੇ ਸ਼ਿਕਾਇਤਕਰਤਾ ਤੇ ਸ਼ਿਕਾਇਤ ਵਾਪਸ ਲੈਣ ਦਾ ਦਬਾਅ ਪਾਇਆ ਜਾਂਦਾ ਹੈ ਜਾਂ ਸ਼ਿਕਾਇਤ ਨੂੰ ਤਾਰਪੀਡੋ ਕਰਕੇ ਪੁਲੀਸ ਅਫ਼ਸਰ ਨੂੰ ਬਚਾ ਲਿਆ ਜਾਂਦਾ ਹੈ। ਉਨ੍ਹਾਂ ਐਸਐਸਪੀ ਸਾਹਿਬ ਨੂੰ ਇਸ ਵੱਲ ਧਿਆਨ ਦੇਣ ਦੀ ਬੇਨਤੀ ਕੀਤੀ ਤਾਂ ਜੋ ਨਾਗਰਿਕਾਂ ਨੂੰ ਇਨਸਾਫ਼ ਮਿਲ ਸਕੇ ਅਤੇ ਪੁਲੀਸ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਨਾ ਕਰ ਸਕਣ ।
No comments:
Post a Comment