ਸੀ ਆਈ ਟੀ ਦੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੁਸਾਂਝ, ਜਨਰਲ ਸਕੱਤਰ ਗੁਲਸ਼ਨ ਕੁਮਾਰ,ਰਾਜ ਕੁਮਾਰ ,ਸਨਪ੍ਰੀਤ ਸਿੰਘ ਦੁਸਾਂਝ ਪ੍ਰਿੰਸ ਅਰੋੜਾ,ਦਿਲਜੀਤ ਅਤੇ ਜੀਤੀ, ਬੂਟੇ ਲਗਾ ਕੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦੇ ਹੋਏ
ਬੰਗਾ 17,ਅਗਸਤ( ਮਨਜਿੰਦਰ ਸਿੰਘ )ਕ੍ਰਾਈਮ ਇਨਵੇਸਟੀਗੇਸ਼ਨ ਟੀਮ (ਰਜਿ )ਪੰਜਾਬ ਦੇ ਸੂਬਾ ਪ੍ਰਧਾਨ ਗੌਰਵ ਅਰੋੜਾ ਦੇ ਦਿਸਾ ਨਿਰਦੇਸ਼ਾਂ ਅਨੁਸਾਰ 15 ਅਗਸਤ ਨੂੰ 75ਵੇ ਅਜਾਦੀ ਦਿਵਸ ਤੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕ੍ਰਾਈਮ ਇਨਵੈਸਟੀਗੇਸ਼ਨ ਟੀਮ ਦੇ ਪ੍ਰਧਾਨ ਸ. ਹਰਨੇਕ ਸਿੰਘ ਦੋਸਾਂਝ ਤੇ ਸਮੁੱਚੀ ਟੀਮ ਵਲੋਂ ਜਿਲ੍ਹਾ ਜਨਰਲ ਸੈਕਟਰੀ ਗੁਲਸ਼ਨ ਕੁਮਾਰ ਦੇ ਵਿਸ਼ੇਸ਼ ਸਹਿਯੋਗ ਸਦਕਾ ਮੁਕਦਪੁਰ ਰੋਡ ਬੰਗਾ ਵਿਖੇ ਤੇ ਬੂਟੇ ਲਗਾ ਕੇ ਅਜਾਦੀ ਦਿਵਸ ਮਨਾਇਆ ਗਿਆ ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਦੋਸਾਂਝ ਨੇ ਕਿਹਾ ਹੈ ਕਿ ਦੇਸ਼ ਅੰਦਰ ਰਿਸ਼ਵਤ ਖ਼ੋਰੀ, ਅਪਰਦਿਕ ਮਾਮਲੇ ਬਹੁਤ ਵੱਧ ਗਏ ਹਨ ਉਨ੍ਹਾਂ ਨੂੰ ਰੋਕਣ ਲਈ ਅਤੇ ਆਪਣੇ ਹੱਕਾਂ ਦੇ ਲਈ ਅਵਾਜ ਉਠਾਉਣੀ ਪਵੇਗੀ ਤਾ ਕੀ ਇਹਨਾਂ ਨੂੰ ਰੋਕਿਆ ਜਾ ਸਕੇ ਫਿਰ ਹੀ ਸਾਨੂੰ ਅਸਲੀ ਅਜਾਦੀ ਮਿਲ ਸਕਦੀ ਹੈ ਜਿਸ ਤਰਾਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਵਰਗੇ ਦੇਸ਼ ਭਗਤਾ ਨੇ ਸਾਡੇ ਦੇਸ਼ ਨੂੰ ਅਜਾਦ ਕਰਵਾਇਆ ਸੀ ਅਸੀਂ ਉਨ੍ਹਾਂ ਦੀ ਸ਼ਹੀਦੀ ਨੂੰ ਸਲਾਮ ਕਰਦੇ ਹਾਂ। ਇਸ ਮੌਕੇ ਨਾਲ ਜਨਰਲ ਸੈਕਟਰੀ ਗੁਲਸ਼ਨ ਕੁਮਾਰ ਸਨਪ੍ਰੀਤ ਸਿੰਘ ਦੋਸਾਂਝ, ਰਾਜ ਕੁਮਾਰ, ਪ੍ਰਿੰਸ ਅਰੋੜਾ, ਦਿਲਜੀਤ, ਤੇ ਜੀਤੀ ਝਿਕਾ ਹਾਜ਼ਰ ਸਨ ¦
No comments:
Post a Comment