ਪ੍ਰਿੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾ ਸੁੱਖ ਦੇ ਹਰਫ਼ ਕਿਤਾਬ ਰਿਲੀਜ਼ ਕਰਨ ਮੌਕੇ ਨਾਲ ਹਨ ਸੁਖਵਿੰਦਰ ਸਿੰਘ ,ਮੈਡਮ ਕਾਜਲ ਅਤੇ ਮੈਡਮ ਗੁਰਪ੍ਰੀਤ ਕੌਰ
ਬੰਗਾ 19, ਅਗਸਤ (ਮਨਜਿੰਦਰ ਸਿੰਘ) ਸਵਾਮੀ ਰੂਪ ਚੰਦ ਜੈਨ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਮੰਜੂ ਮੋਹਨ ਬਾਲਾਂ ਵੱਲੋਂ ਸੁਖਵਿੰਦਰ ਸਿੰਘ (ਪਿੰਡ ਗੋਬਿੰਦਪੁਰ )ਦੀ ਲਿਖੀ ਕਿਤਾਬ ਸੁਖ ਦੇ ਹਰਫ਼ (ਕਾਵਿ ਸੰਗ੍ਰਹਿ ) ਨੂੰ ਰਿਲੀਜ਼ ਕੀਤਾ ਗਿਆ । ਸੁਖਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਇਹ ਕਿਤਾਬ ਇਕ ਕਾਵਿ ਸੰਗ੍ਰਹਿ ਹੈ ਜਿਸ ਵਿੱਚ ਮਨੁੱਖ ਦੀਆਂ ਭਾਵਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।ਸ੍ਰੀਮਤੀ ਮੰਜੂ ਮੋਹਨ ਬਾਲਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਜੋ ਇਕ ਡਰਾਇੰਗ ਅਧਿਆਪਕ ਹਨ ਦੀ ਸਖ਼ਤ ਮਿਹਨਤ ਸਦਕਾ ਇਹ ਕਿਤਾਬ ਲਿਖੀ ਗਈ ਹੈ ਮੈਂ ਆਸ ਕਰਦੀ ਹਾਂ ਕਿ ਪੜ੍ਹਨ ਵਾਲੇ ਸਰੋਤਿਆਂ ਨੂੰ ਇਹ ਕਿਤਾਬ ਬਹੁਤ ਪਸੰਦ ਆਵੇਗੀ।ਇਸ ਮੌਕੇ ਤੇ ਮੈਡਮ ਕਾਜਲ ਮੈਡਮ ਗੁਰਪ੍ਰੀਤ , ਸੁਖਵਿੰਦਰ ਗੋਲਡੀ, ਮੌਜੂਦ ਸਨ ।
No comments:
Post a Comment