ਪ੍ਰੈੱਸ ਕਲੱਬ ਬੰਗਾ ਦੇ ਪ੍ਰਧਾਨ ਜਸਬੀਰ ਸਿੰਘ ਨੂਰਪੁਰ ਸਾਥੀ ਪੱਤਰਕਾਰਾਂ ਨਾਲ ਮਾਸਟਰ ਚਮਨ ਲਾਲ ਸੀਨੀਅਰ ਪੱਤਰਕਾਰ ਜੀ ਦਾ ਸਨਮਾਨ ਕਰਦੇ ਹੋਏ
ਬੰਗਾ 19ਅਗਸਤ (ਮਨਜਿੰਦਰ ਸਿੰਘ )
ਪੱਤਰਕਾਰੀ ਦੇ ਖੇਤਰ ਵਿਚ ਬੰਗਾ ਹਲਕੇ ਤੋ ਆਪਣੀਆਂ ਸੇਵਾਵਾਂ ਨਿਭਾ ਰਹੇ ਸੀਨੀਅਰ ਪੱਤਰਕਾਰ ਮਾਸਟਰ ਚਮਨ ਲਾਲ ਹੋਣਾ ਦਾ ਪ੍ਰੈਸ ਕਲੱਬ ਬੰਗਾ ਵਲੋਂ ਨਿਡਰਤਾ ਨਾਲ ਪਿਛਲੇ 25 ਸਾਲਾ ਤੋਂ ਸੇਵਾਵਾ ਦੇਣ ਲਈ ਇਕ ਸਨਮਾਨ ਸਮਾਰੋਹ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਪ੍ਰੈਸ ਕਲੱਬ ਬੰਗਾ ਦੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਉਚੇਚੇ ਤੌਰ ਤੇ ਆਪਣੇ ਕਲੱਬ ਸਾਥੀਆਂ ਨਾਲ ਪਹੁੰਚੇ। ਸਾਰਿਆਂ ਵੱਲੋ ਮਾਸਟਰ ਚਮਨ ਲਾਲ ਸੀਨੀਅਰ ਪੱਤਰਕਾਰ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਮਾਸਟਰ ਚਮਨ ਲਾਲ ਦੇ ਬੇਟੇ ਰਾਕੇਸ਼ ਅਰੋੜਾ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੀ ਪੱਤਰਕਾਰੀ ਤੇ ਅੱਜ ਦੀ ਡਿਜਿਟਲ ਪੱਤਰਕਾਰੀ ਚ ਬਹੁਤ ਫਰਕ ਹੈ ਅੱਜ ਹਰ ਇਕ ਨੌਜਵਾਨ ਪੱਤਰਕਾਰ ਹੈ ਕਿਉਂਕਿ ਅੱਜ ਕੱਲ ਉਸ ਕੋਲ ਸੋਸ਼ਲ ਮੀਡੀਆ ਨੈੱਟਵਰਕ ਹੈ ਜੋ ਕੋ ਪਿਛਲੇ ਸਮੇਂ ਵਿਚ ਨਹੀਂ ਸੀ ਉਹਨਾਂ ਦੇ ਪਿਤਾ ਜੀ ਨੇ ਆਪਣੀ ਪੱਤਰਕਾਰੀ 1992 ਅਜੀਤ ਸਮਾਚਾਰ ਤੋਂ ਸ਼ੁਰੂ ਕੀਤੀ ਜੋ ਅੱਜ ਪੰਜਾਬ ਕੇਸਰੀ ਜਗਬਾਣੀ ਦੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਨੂਰਪੁਰ ਨੇ ਕਿਹਾ ਸਾਨੂੰ ਕਿਸੇ ਵੀ ਪਾਰਟੀ ਥੱਲੇ ਲਗ ਕੇ ਪੱਤਰਕਾਰੀ ਨਹੀਂ ਕਰਨੀ ਚਾਹੀਦੀ।ਜਦੋ ਤੱਕ ਤੁਸੀਂ ਸਾਫ ਅਤੇ ਨਿਡਰ ਪੱਤਰਕਾਰੀ ਕਰਦੇ ਹੋ ਕੋਈ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗਾ। ਜਿਨ੍ਹਾਂ ਵਿਚ ਮੁੱਖ ਤੌਰ ਤੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਨਰਿੰਦਰ ਮਾਹੀ , ਮਨਜਿੰਦਰ ਸਿੰਘ , ਰਾਜ ਮਜ਼ਾਰੀ ਧਰਮਵੀਰ ਪਾਲ, ਗੁਰਜਿੰਦਰ ਸਿੰਘ ਗੁਰੂ, ਮਨੀਸ਼ ਚੁੱਘ, ਭੁਪਿੰਦਰ ਸਿੰਘ , ਰਾਜਿੰਦਰ ਕੁਮਾਰ ,ਅਮਰੀਕ ਕਟਾਰੀਂਆਂ, ਪਰਮਜੀਤ ਗੌੜ ,ਰਾਮ ਗੋਪਾਲ ਕੋਹਲੀ, ਵਰਿੰਦਰ ਛਿੱਬਾ ਅਤੇ ਪਰਵਾਰਿਕ ਮੈਬਰ ਮੌਜੂਦ ਸਨ।
No comments:
Post a Comment