Friday, September 3, 2021

ਮਿਸ਼ਨ 2022 ਫਤਿਹ ਕਰਨ ਲਈ ਜਥੇਬੰਦਕ ਢਾਂਚਾ ਮਜ਼ਬੂਤ ਕੀਤਾ ਜਾਵੇਗਾ-ਪਰਵੀਨ ਬੰਗਾ

ਬੰਗਾ 3,ਸਤੰਬਰ (ਮਨਜਿੰਦਰ ਸਿੰਘ )ਬਹੁਜਨ ਸਮਾਜ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬੰਗਾ ਦੀ ਹੰਗਾਮੀ ਮੀਟਿੰਗ ਹਲਕਾ ਪ੍ਰਧਾਨ ਜੈ ਪਾਲ ਸੂੰਡਾ ਜੀ ਦੇ ਗ੍ਰਹਿ ਭਰੋਮਜਾਰਾ ਵਿਖੇ ਹੋਈ ਮੀਟਿੰਗ ਵਿੱਚ ਮੁੱਖ ਤੌਰ ਤੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਕੱਤਰ ਪ੍ਰਵੀਨ ਬੰਗਾ ਇੰਚਾਰਜ ਹਲਕਾ ਬੰਗਾ ਤੇ ਨਵਾਂਸ਼ਹਿਰ ਪੁੱਜੇ ¦ਇਸ ਮੌਕੇ ਪਰਵੀਨ ਬੰਗਾ ਨੇ ਕਿਹਾ ਹੈ ਕਿ  ਮਿਸ਼ਨ 2022ਫਤਿਹ ਕਰਨ  ਨੂੰ ਮੁੱਖ ਰੱਖਦੇ ਹੋਏ ਜਥੇਬੰਦਕ ਢਾਂਚੇ ਨੂੰ  ਮਜ਼ਬੂਤ ਕੀਤਾ ਜਾਵੇਗਾ,  ਜਿਸ   ਸੰਬੰਧੀ ਮੀਟਿੰਗ ਵਿੱਚ   ਵਿਚਾਰ ਵਟਾਂਦਰਾ ਕੀਤਾ ਗਿਆ । ਮੀਟਿੰਗ ਵਿੱਚ  ਹਲਕਾ ਬੰਗਾ ਵਿਚ ਗਠਜੋੜ ਵਲੋਂ 10 ਸਤੰਬਰ ਨੂੰ  ਹੋਣ ਵਾਲੀਆਂ ਮੁੰਕਦਪੁਰ, ਬੰਗਾ ਸ਼ਹਿਰ, ਬਹਿਰਾਮ,ਖੋਥੜਾਂ ਦੀਆਂ ਰੈਲੀਆਂ ਨੂੰ ਕਾਮਯਾਬ ਕਰਨ ਲਈ ਵਿਚਾਰ ਵਟਾਂਦਰਾ ਵੀ  ਕੀਤਾ ਤੇ  ਅਲਗ ਅਲਗ ਟੀਮਾਂ ਬਣਾਈਆਂ ਤੇ  ਗਠਜੋੜ ਹੋਣ ਤੋਂ ਬਾਅਦ ਪਹਿਲੀ ਅਲਖ ਜਗਾਉ ਫਗਵਾੜਾ ਰੈਲੀ ਵਿਚ ਬੰਗਾ ਹਲਕੇ ਤੋਂ ਵੱਡੀ ਗਿਣਤੀ ਵਿਚ ਪਹੁੰਚਣ ਤੇ ਵਿਧਾਨ ਸਭਾ ਹਲਕਾ ਬੰਗਾ ਦੀ ਸਮੁੱਚੀ ਲੀਡਰਸ਼ਿਪ ਦਾ  ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਧੰਨਵਾਦ ਕੀਤਾ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਜੋਨ ਇੰਚਾਰਜ ਮਨੋਹਰ ਕਮਾਮ ਜੀ , ਜ਼ਿਲਾ ਇੰਚਾਰਜ ਨੀਲਮ ਸਹਿਜਲ, ਦਵਿੰਦਰ ਖਾਨਖਾਨਾ, ਜ਼ਿਲਾ ਉਪ ਪ੍ਰਧਾਨ ਰੂਪ ਲਾਲ ਧੀਰ ਜੀ, ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਜ਼ਿਲਾ ਸਕੱਤਰ ਕੇਹਰ ਚੰਦ ਫਰਾਲਾ ਜੀ, ਹਲਕਾ ਪ੍ਰਧਾਨ ਜੈ ਪਾਲ ਸੁੰਡਾ ਜੀ ਹਲਕਾ ਉਪ ਪ੍ਰਧਾਨ ਸੋਮਨਾਥ ਰਟੈਂਡਾ ਜੀ ਹਲਕਾ ਉਪ ਪ੍ਰਧਾਨ ਬਲਜੀਤ ਮਲੂਪੋਤਾ ਸਕੱਤਰ ਪਰਮਜੀਤ ਮਹਿਰਮ ਪੁਰ, ਹਲਕਾ ਕੈਸ਼ੀਅਰ ਧਰਮ ਪਾਲ ਤਲਵੰਡੀ ਜੀ ਸ਼ਹਿਰੀ ਪ੍ਰਧਾਨ ਪ੍ਰਕਾਸ਼ ਬੈਂਸ ਜੀ, ਮਿਸ਼ਨਰੀ ਗਾਇਕ ਤੇ ਬਸਪਾ ਆਗੂ ਰਾਜ ਦਦਰਾਲ ਜੀ ਯੂਥ ਆਗੂ ਚਰਨਜੀਤ ਮੰਢਾਲੀ, ਕੁਲਦੀਪ ਬਹਿਰਾਮ, ਸੁਰਿੰਦਰ ਕਰਨਾਣਾਂ, ਲਖਵੀਰ ਮਲੂਪੋਤਾ,ਨਿਰਮਲ ਸਲਣ ਜੀ, ਜੋਗਿੰਦਰ ਸਿੰਘ ਔੜ,ਸੋਹਣ ਲਾਲ ਰਟੈਂਡਾ, ਤੋਂ ਇਲਾਵਾ ਸਾਥੀ ਸ਼ਾਮਿਲ ਹੋਏ। 
 

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...