Thursday, September 2, 2021

ਡੇਰਾ ਭਰੋ ਮਜਾਰਾ ਵਿਖੇ ਐੱਸਜੀਪੀਸੀ ਮੈਂਬਰ ਲੱਲੀਆ ਦਾ ਹੋਇਆ ਸਨਮਾਨ :

ਬੰਗਾ 2, ਸਤੰਬਰ (ਮਨਜਿੰਦਰ ਸਿੰਘ)  ਡੇਰਾ ਸੱਚ ਖੰਡ ਬਾਬਾ ਮੇਲਾ ਰਾਮ ਜੀ ਭਰੋ ਮਜਾਰਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਉੱਘੀ ਧਾਰਮਕ ਸ਼ਖਸੀਅਤ ਸ: ਹਰਵਿੰਦਰ ਸਿੰਘ ਲੱਲੀਆਂ ਦਾ ਆਪਣੇ ਸਾਥੀਆਂ ਸਮੇਤ ਪਹੁੰਚਣ ਤੇ ਡੇਰਾ ਮੁਖੀ 108 ਸੰਤ ਬਾਬਾ ਕੁਲਵੰਤ ਦਾਸ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਵੱਲੋਂ ਸਨਮਾਨ ਕੀਤਾ ਗਿਆ ।ਇਸ ਮੌਕੇ ਸ: ਹਰਜਿੰਦਰ ਸਿੰਘ ਲੱਲੀਆਂ ਨੇ ਸੰਤ ਬਾਬਾ ਕੁਲਵੰਤ ਦਾਸ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਸ ਡੇਰੇ ਦੀ  ਦਲਿਤ ਅਤੇ ਸਮਾਜ ਦੇ ਸਾਰੇ  ਵਰਗਾਂ ਵਿਚ ਬਹੁਤ ਆਸਥਾ ਹੈ ਤੇ ਸੰਤ ਬਾਬਾ ਜੀ ਦਾ ਸ੍ਰੀ ਗੁਰੂ ਰਵਿਦਾਸ ਮੰਦਰ  ਤੁਗਲਕਾਬਾਦ  ਦਿੱਲੀ ਦੇ ਸੰਘਰਸ਼ ਵਿਚ ਵੱਡਾ ਯੋਗਦਾਨ ਰਿਹਾ ਹੈ।ਇਸ ਮੌਕੇ ਇਲਾਕੇ ਦੇ ਨੌਜਵਾਨ ਆਗੂ ਜੋਗ ਰਾਜ ਜੋਗੀ ਨਿਮਾਣਾ ,ਡਾ ਸਤਨਾਮ ਸਿੰਘ ਜੌਹਲ, ਰੇਸ਼ਮ ਸਿੰਘ ਜੌਹਲ , ਭਜਨਾ ਰਾਮ ਪੰਚ', ਕੁਲਵਿੰਦਰ ਰਾਮ ਕਾਲ਼ੇ,ਜਸਵੰਤ ਰਾਏ ਅਤੇ ਗੁਰਪ੍ਰੀਤ ਸਿੰਘ ਹਾਜ਼ਰ ਸਨ ।    

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...