Thursday, September 16, 2021

ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ :

ਬੰਗਾ/ ਨਵਾਂਸ਼ਹਿਰ16 ਸਤੰਬਰ (ਮਨਜਿੰਦਰ ਸਿੰਘ)  ਪੰਜਾਬ ਸਰਕਾਰ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਮ ਡੀ ਸ਼ੂਗਰਫੈੱਡ ਅਤੇ ਜੀਐਮ ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਸ੍ਰੀ ਗਿਰੀਸ਼ ਚੰਦਰ ਸ਼ੁਕਲਾ ਦੀ ਯੋਗ ਅਗਵਾਈ ਹੇਠ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਉੜਾਪੜ ਵਿਖੇ ਗੰਨਾ ਕਾਸ਼ਤਕਾਰਾਂ ਨੂੰ ਜਾਗਰੂਕ ਕਰਨ ਲਈ ਇਕ ਵਿਸ਼ੇਸ਼  ਮੀਟਿੰਗ ਕੀਤੀ ਗਈ ਜਿਸ ਵਿੱਚ ਗੰਨਾ ਬੀਜਣ ਵਾਲੇ ਕਿਸਾਨਾਂ ਨੂੰ ਸੁਚੇਤ ਕੀਤਾ ਗਿਆ ਕਿ ਉਹ ਸੀਓ 238 ਕਿਸਮ ਨੂੰ ਆਟਮ 2021 ਦੌਰਾਨ ਬੀਜਣ ਤੋਂ ਗੁਰੇਜ਼ ਕਰਨ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ  ਪ੍ਰਮਾਣਿਤ ਅਗੇਤੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ । ਜਿਵੇਂ ਕਿ ਸੀਓ 118'ਸੀਓਪੀਬੀ92 ਸੀਓਪੀਬੀ 95ਅਤੇ ਸੀਓ 15023 ਦੀ ਬਿਜਾਈ ਨੂੰ ਤਰਜੀਹ ਦਿੱਤੀ ਜਾਵੇ।ਮੁੱਖ ਗੰਨਾ ਅਫਸਰ ਹਰਪਾਲ ਸਿੰਘ ਕਲੇਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੀਓ  238 ਕਿਸਮ ਦੇ ਬੀਜੇ ਗਏ ਖੇਤਾਂ ਦਾ ਪਿੰਡ ਉੜਾਪੜ, ਚੱਕਦਾਨਾ, ਲਸਾੜਾ, ਰਾਏਪੁਰ ਰਾਈਆਂ, ਛੋਕਰਾਂ ਆਦਿ ਵਿਖੇ ਨਿਰੀਖਣ ਕੀਤਾ ਗਿਆ ਹੈ ।ਇਸ ਮੌਕੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ ਜਿਨ੍ਹਾਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਉਹ  ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਬੀਜ ਹੀ ਬੀਜਣਗੇ।ਇਸ ਮੋਕੇ ਸਰਕਲ ਇੰਚਾਰਜ ਅਮਰਜੀਤ ਸਿੰਘ ਕਰਨਾਣਾ, ਮੇਹਰ ਦਾਸ ਨਾਨੋਵਾਲ ਗੰਨਾ ਵਿਕਾਸ ਇੰਸਪੇਕਟਰ ਗਗਨ ਜੀਤ ਸਿੰਘ ਮਹਾਲੋਂ ਜਸਬੀਰ ਸਿੰਘ , ਅਵਤਾਰ ਸਿੰਘ, ਹਰਜੀਤ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਸਿੰਘ ਸਰਪੰਚਸਾਬਕਾ, ਨਰਿੰਦਰ ਸਿੰਘ  ਹਾਜ਼ਰ  ਸਨ¦

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...