Thursday, September 16, 2021

ਰਾਜਨੀਤਕ ਅਤੇ ਧਾਰਮਿਕ ਹਸਤੀਆਂ ਨੇ ਸਵ: ਸ੍ਰੀਮਤੀ ਗੁਰਮੀਤ ਕੌਰ ਨੂੰ ਦਿੱਤੀ ਸ਼ਰਧਾਂਜਲੀ :

(ਗੁਰਦਾਸਪੁਰ)16ਸਤੰਬਰ (ਪੱਤਰ ਪ੍ਰੇਰਕ ) 
ਵਣ ਰੇਂਜ ਅਫਸਰ ਸ ਸਤਨਾਮ ਸਿੰਘ ਬੋਪਾਰਾਏ ਵਾਸੀ ਪਿੰਡ ਮੁਸਤਫਾਬਾਦ ਜੱਟਾਂ ਜ਼ਿਲ੍ਹਾ ਗੁਰਦਾਸਪੁਰ  ਦੇ ਮਾਤਾ ਜੀ ਧਾਰਮਿਕ ਸ਼ਖ਼ਸੀਅਤ  ਸ੍ਰੀਮਤੀ ਗੁਰਮੀਤ ਕੌਰ ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ ਦੀ ਅੰਤਮ ਅਰਦਾਸ ਮੌਕੇ ਇਲਾਕੇ ਦੀਆਂ ਵੱਖ ਵੱਖ ਰਾਜਨੀਤਕ ਅਤੇ ਧਾਰਮਿਕ ਹਸਤੀਆਂ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ।ਜਿਨ੍ਹਾਂ ਵਿਚ ਰਮਨ ਬਹਿਲ ਚੇਅਰਮੈਨ ਪੰਜਾਬ ਐਸ ਐਸ ਬੋਰਡ ,ਹਲਕਾ ਵਿਧਾਇਕ ਦੇ ਪਿਤਾ ਸ: ਗੁਰਮੀਤ ਸਿੰਘ ਪਾਹੜਾ,ਹਰਦਿਆਲ ਸਿੰਘ ਗਜਨੀਪੁਰ ,ਪੱਤਰਕਾਰ ਮਨਜਿੰਦਰ ਸਿੰਘ ਨਵਾਂਸ਼ਹਿਰ ,ਸ਼ਾਮਲ ਸਨ ।ਬੁਲਾਰਿਆਂ ਨੇ ਸਵ: ਗੁਰਮੀਤ ਕੌਰ ਜੀ ਨੂੰ ਸ਼ਰਧਾਂਜਲੀ ਦਿੰਦੇ ਕਿਹਾ ਕਿ ਉਨ੍ਹਾਂ ਵੱਲੋਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਬੱਚਿਆਂ ਦੀ ਕੀਤੀ ਪਰਵਰਿਸ਼ ਸਦਕਾ ਉਨ੍ਹਾਂ ਦੇ ਪੁੱਤਰ ਆਪਣੇ ਆਪਣੇ ਅਹੁਦਿਆਂ ਤੇ ਖੁਸ਼ਹਾਲ ਜੀਵਨ ਬਿਤਾ ਰਹੇ ਹਨ ਅਤੇ ਬੇਟੀਆਂ ਵੀ ਆਪਣੇ ਆਪਣੇ ਘਰ ਖ਼ੁਸ਼ਹਾਲ ਹਨ।ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮਾਰਕੀਟ ਕਮੇਟੀ ਚੇਅਰਮੈਨ  ਸੁੱਚਾ ਸਿੰਘ ਰਾਮਨਗਰ , ਡੀਐਫਓ ਰਾਜੇਸ਼ ਕੁਮਾਰ ਗੁਲਾਟੀ ,ਰੇਂਜ ਅਫਸਰ ਜੰਗ ਬਹਾਦਰ ਸਿੰਘ, ਰੇਂਜ ਅਫਸਰ ਅਸ਼ਵਨੀ ਕੁਮਾਰ,ਸਤਪਾਲ ਸਿੰਘ ਢਿੱਲੋਂ, ਲੈਕਚਰਾਰ ਅਸ਼ਵਨੀ ਕੁਮਾਰ ,ਮਾਸਟਰ ਸ਼ਿਵ ਸਿੰਘ ਬੁੱਟਰ, ਨਿਸ਼ਾਨ  ਸਿੰਘ ਸਰਪੰਚ, ਹਰਦੀਪ ਸਿੰਘ ਨੰਬਰਦਾਰ, ਗੁਰਨਾਮ ਸਿੰਘ ਮੁਸਤਫਾਬਾਦ ,ਬਲਦੇਵ ਸਿੰਘ, ਸੁਖਵਿੰਦਰ ਸਿੰਘ       
 ਅਤੇ ਹੋਰ ਭਾਰੀ ਗਿਣਤੀ ਵਿਚ ਹਾਜ਼ਰ ਸਨ ।

No comments:

Post a Comment

14 ਦਸੰਬਰ ਦੀਆਂ ਚੋਣਾਂ ‘ਚ ਕਾਂਗਰਸ ਭਾਰੀ ਪਵੇਗੀ: ਆਮ ਆਦਮੀ ਪਾਰਟੀ ਦੀਆਂ ਜੜਾਂ ਪੁੱਟਣ ਲਈ ਲੋਕ ਉਤਾਵਲੇ — ਜਤਿੰਦਰ ਕੌਰ ਮੂੰਗਾ

ਬੰਗਾ 12 ਦਸੰਬਰ (ਮਨਜਿੰਦਰ ਸਿੰਘ) ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਬੇਹੱਦ ਨਾਰਾਜ਼ ਹਨ ਅਤੇ ਉਹ ਇਸ ਸਰਕਾਰ ਦੀਆਂ “ਜੜਾਂ ਪੁੱਟਣ” ਲਈ ਬੇਸਬ...