ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਕੌਂਸਲਰ ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਵਧਾਈ ਦਿੰਦੇ ਹੋਏ
ਬੰਗਾ21 ਸਤੰਬਰ (ਮਨਜਿੰਦਰ ਸਿੰਘ )
ਸਰਦਾਰ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ ਤੇ ਬੰਗਾ ਇਲਾਕੇ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਲੱਡੂ ਵੰਡੇ ਗਏ। ਇਸ ਮੌਕੇ ਕੌਂਸਲਰ ਜਤਿੰਦਰ ਕੌਰ ਮੂੰਗਾ ਸਾਬਕਾ ਪ੍ਰਧਾਨ ਨਗਰ ਕੌਂਸਲ ਬੰਗਾ ਅਤੇ ਗਿਆਨ ਚੰਦ ਪ੍ਰਧਾਨ ਬੰਗਾ ਸਿਟੀ ਐਸ ਸੀ ਸੈੱਲ ਨੇ ਕਾਂਗਰਸ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਫੈਸਲੇ ਦੀ ਸ਼ਲਾਘਾ ਅਤੇ ਧੰਨਵਾਦ ਕਰਦਿਆਂ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਦਲਿਤ ਹੋਣ ਦੇ ਨਾਲ ਨਾਲ ਉੱਚ ਸਿੱਖਿਆ ਪ੍ਰਾਪਤ ਸੂਝਵਾਨ ਨੇਤਾ ਹਨ ਜੋ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਗੇ ਅਤੇ ਪੰਜਾਬ ਦੀ ਤਰੱਕੀ ਦੀ ਰਫਤਾਰ ਵਿਚ ਤੇਜ਼ੀ ਆਵੇਗੀ । ਇਸ ਮੌਕੇ ਕੌਂਸਲਰ ਰਸ਼ਪਾਲ ਕੌਰ ਅਤੇ ਹਰਬੰਸ ਬਬਲੂ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ।ਇਸ ਮੌਕੇ ਲਹਿੰਬਰ ਲੰਗੇਰੀ,ਕੌਂਸਲਰ ਨਰਿੰਦਰਜੀਤ ਰੱਤੂ , ਹਰਜੀਤ ਕੌਰ, ਪ੍ਰਵੀਨ ਗੋਗੀ ,ਮਾਸਟਰ ਵਾਸਦੇਵ ਹੀਰ, ਸਰਬਜੀਤ ਕੌਰ ਰਾਜਿੰਦਰ ਕਾਕਾ, ਪ੍ਰਮੋਦ ਕੁਮਾਰ ਬਿੱਲਾ, ਪਰਮਜੀਤ, ਕ੍ਰਿਸ਼ਨਾ ਦੇਵੀ, ਹੁਸਨ ਲਾਲ ਸੋਢੀ ਲਾਲ, ਰਾਕੇਸ਼ ਕੁਮਾਰ, ਹਰੀਸ਼ ਸੱਦੀ, ਹਰਬਿਲਾਸ, ਚਰਨਜੀਤ ਝੱਜ ਆਦਿ ਹਾਜ਼ਰ ਸਨ ।
No comments:
Post a Comment