ਬੰਗਾ 21ਸਤੰਬਰ(ਮਨਜਿੰਦਰ ਸਿੰਘ) ਸ :ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਉਪਰੰਤ ਕਾਂਗਰਸ ਪਾਰਟੀ ਦੇ ਵੱਖ ਵੱਖ ਆਗੂ ਆਪਣੇ ਸ਼ਬਦਾਂ ਵਿਚ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਉਸੇ ਲੜੀ ਤਹਿਤ ਬੰਗਾ ਦੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਐਮਐਲਏ ਚੌਧਰੀ ਮੋਹਨ ਸਿੰਘ ਨੇ ਵੀ ਕਾਂਗਰਸ ਹਾਈ ਕਮਾਂਡ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਦਿਆਂ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਸ:ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦਿੱਤੀ ।ਉਨ੍ਹਾਂ ਕਿਹਾ ਕਿ ਗਰੀਬਾਂ ਦੇ ਮਾਣ ਪੱਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ ਹਮਦਰਦ ਆਮ ਆਦਮੀ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਕਾਗਰਸ ਪਾਰਟੀ ਨੇ ਬਹੁਤ ਵੱਡਾ ਮਾਣ ਬਖਸ਼ ਕੇ ਪੰਜਾਬੀਆਂ ਦੇ ਅਤੇ ਦੇਸ਼-ਵਿਦੇਸ਼ ਵਿੱਚ ਵਸਦੇ ਭਾਰਤੀਆਂ ਦੇ ਦਿੱਲ ਜਿੱਤੇ ਲਏ ਹਨ ਉਨ੍ਹਾਂ ਤੋਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬਹੁਤ ਆਸਾ ਤੇ ਉਮੀਦਾਂ ਹਨ। ਚੌਧਰੀ ਮੋਹਨ ਸਿੰਘ ਨੇ ਮੁੱਖ ਮੰਤਰੀ ਵੱਲੋਂ ਲਏ ਗਏ ਫੈਸਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ
ਪਾਣੀ ਦੇ ਬਿੱਲ ,300 ਯੂਨਿਟ ਬਿਜਲੀ ਬਿੱਲ ਮੁਆਫ ਕਰਨਾ, ਰੇਤ ਮਾਫੀਆ ਨੂੰ ਠੱਲ੍ਹ ਪਾਉਂਦੇ ਹੋਏ ਜ਼ਿਮੀਂਦਾਰਾਂ ਨੂੰ ਆਪਣੇ ਖੇਤਾਂ ਵਿਚੋਂ ਰੇਤ ਚੁਕਾਉਣ ਦੀ ਇਜਾਜ਼ਤ ਦੇਣਾ ,32 ਹਜਾਰ ਮਕਾਨ ਗਰੀਬ ਲੋਕਾਂ ਲਈ ਬਣਾਉਣ ਦਾ ਐਲਾਨ ਪੰਜਾਬ ਦੇ ਗ਼ਰੀਬ ਪਰਿਵਾਰਾਂ ਲਈ ਇਕ ਬਹੁਤ ਹੀ ਰਾਹਤ ਭਰਿਆ ਫੈਸਲਾ ਹੈ। ਇਕ ਆਮ ਆਦਮੀ ਦੇ ਮੁੱਖ ਮੰਤਰੀ ਬਣਨ ਨਾਲ ਹੁਣ ਆਮ ਜਨਤਾ ਲਈ ਮੁੱਖ ਮੰਤਰੀ ਦੇ ਦਰਵਾਜ਼ੇ ਖੁੱਲ੍ਹੇ ਮਿਲਣਗੇ ਅਤੇ ਉਹ ਆਪਣੀ ਕੋਈ ਵੀ ਮੁਸ਼ਕਲ ਉਨ੍ਹਾਂ ਨਾਲ ਸਾਂਝੀ ਕਰ ਸਕਣਗੇ।ਕਿਸਾਨਾਂ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਗੱਲ ਕਹਿਣਾ ਮੁੱਖ ਮੰਤਰੀ ਸਾਹਿਬ ਦਾ ਇੱਕ ਬਹੁਤ ਹੀ ਦਲੇਰਾਨਾ ਕਦਮ ਹੈ ਜਿਸ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਹੁਤ ਵੱਡੀ ਤਾਕਤ ਮਿਲੇਗੀ।ਇਸ ਮੌਕੇ ਗੁਰਚੇਤਨ ਸਿੰਘ ਗੜੀ' ਸਰਪੰਚ ਅਜੀਤ ਸਿੰਘ ,ਜਸਕੰਵਲ ਸ਼ਿੰਘ ਤਲਵੰਡੀ ਫੱਤੂ ,ਸੋਹਣ ਲਾਲ ਨੰਬਰਦਾਰ ਗਹਿਲ ਮਜਾਰੀ, ਬਗੀਚਾ ਰਾਮ ਲਾਦੀਆ,ਜਰਨੈਲ ਸਿੰਘ ਕਟਾਰੀਆ, ਸੋਨੂ ਝਿੱਕਾ,ਹਰਪਾਲ ਸਿੰਘ ਸਰਪੰਚ ਪਠਲਾਵਾ, ਸੁਰਿੰਦਰਪਾਲ ਸਿੰਘ ਮੇਹਲੀਆਣਾ, ਤੀਰਥ ਰਾਮ ਬਹਿਰਾਮ, ਰਾਮ ਸਿੰਘ ਸਰਪੰਚ ਭਰੋ ਮਜਾਰਾ, ਕਸ਼ਮੀਰ ਹੱਪੋਵਾਲ, ਕੁਲਵੰਤ ਰਾਏ ਸਰਪੰਚ ਜੀਂਦੋਵਾਲ, ਸੱਤਿਆ ਦੇਵੀ ਮਾਹਿਲ ਗਹਿਲਾਂ, ਅਰੂਣ ਘਈ,ਹਰੀਪਾਲ ਮੁੱਖ ਬੁਲਾਰਾ, ਅਮਨ ਢਾਹਾਂ, ਰਮਨਦੀਪ ਜੱਸੀ, ਰੋਸ਼ਨ ਲਾਲ ਮਹਿਰਮਪੁਰ, ਸਤਨਾਮ ਸੰਧੂ ਖਾਨਖਾਨਾਂ,ਅਤੇ ਪਵਨਦੀਪ ਸਿੰਘ ਗੁਣਾਚੌਰ ਹਾਜ਼ਰ ਸਨ ।
No comments:
Post a Comment