ਬੰਗਾ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਰਾਜਿੰਦਰ ਸਿੰਘ ਦੀ ਨਵੇਂ ਬਣੇ ਪੰਜਾਬ ਦੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨਾਲ ਤਸਵੀਰ
ਬੰਗਾ 19ਸਤੰਬਰ (ਮਨਜਿੰਦਰ ਸਿੰਘ )ਬੰਗਾ ਦੇ ਸੀਨੀਅਰ ਕਾਂਗਰਸ ਆਗੂ ਠੇਕੇਦਾਰ ਰਾਜਿੰਦਰ ਸਿੰਘ ਨੇ ਨਵੇਂ ਨਿਯੁਕਤ ਹੋਏ ਪੰਜਾਬ ਦੇ ਮੁੱਖ ਮੰਤਰੀ ਸ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ।ਇਸ ਮੌਕੇ ਉਨ੍ਹਾਂ ਕਾਂਗਰਸ ਹਾਈ ਕਮਾਂਡ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਕ ਦਲਿੱਤ ਸਿੱਖ ਨੂੰ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਲਾਉਣਾ ਇਕ ਇਤਿਹਾਸਕ ਫੈਸਲਾ ਹੈ ਜੋ ਕਾਂਗਰਸ ਹਾਈਕਮਾਂਡ ਵੱਲੋਂ ਲਿਆ ਗਿਆ ਇਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਵਿੱਚ ਹਰੇਕ ਵਰਗ ਦਾ ਬਰਾਬਰ ਮਾਣ ਸਤਿਕਾਰ ਹੈ ।ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕੈਬਨਿਟ ਮੰਤਰੀ ਵਜੋਂ ਕੀਤੇ ਵਧੀਆ ਕੰਮਾਂ ਨੂੰ ਦੇਖਦੇ ਹੋਏ ਹਾਈ ਕਮਾਂਡ ਨੇ ਮੁੱਖ ਮੰਤਰੀ ਬਣਾਇਆ ਹੈ ਉਨ੍ਹਾਂ ਆਸ ਪ੍ਰਗਟਾਈ ਕਿ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਵਿੱਚ ਹੋ ਰਹੀ ਡਿਵੈੱਲਪਮੈਂਟ ਵਿਚ ਹੋਰ ਤੇਜ਼ੀ ਆਵੇਗੀ ।
No comments:
Post a Comment